11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਇੰਦਰਪ੍ਰੀਤ ਸਿੰਘ ਧਾਲੀਵਾਲ ‘ਆਪ’ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਿਲ

ਖਮਾਣੋਂ, 10 ਸਤੰਬਰ (ਮਨਮੋਹਣ ਸਿੰਘ ਕਲੇਰ)- ਪਿੰਡ ਲਖਣਪੁਰ ਵਿਖੇ ਇੰਦਰਪ੍ਰੀਤ ਸਿੰਘ ਧਾਲੀਵਾਲ ਅਤੇ ਨਾਜਰ ਸਿੰਘ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਆਗੂਆਂ ਦਾ ਦਰਬਾਰਾ ਸਿੰਘ ਗੁਰੂ ਨੇ ਵਿਸ਼ੇਸ ਸਨਮਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਖਮਾਣੋਂ, 10 ਸਤੰਬਰ (ਮਨਮੋਹਣ ਸਿੰਘ ਕਲੇਰ)- ਪਿੰਡ ਲਖਣਪੁਰ ਵਿਖੇ ਇੰਦਰਪ੍ਰੀਤ ਸਿੰਘ ਧਾਲੀਵਾਲ ਅਤੇ ਨਾਜਰ ਸਿੰਘ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਆਗੂਆਂ ਦਾ ਦਰਬਾਰਾ ਸਿੰਘ ਗੁਰੂ ਨੇ ਵਿਸ਼ੇਸ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਖ਼ਾਸ ਕਰ ਪੰਜਾਬ ਪੱਖੀ ਪਾਰਟੀ ਹੋਣ ਕਰਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ। ਜਦੋਂ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਵੱਡਾ ਫ਼ਰਕ ਹੈ ਜਿਸ ਦੇ ਪੌਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਵਿਕਾਸ ਪੱਖੋਂ ਇਕ ਵੀ ਨਵੀ ਇੱਟ ਨਹੀਂ ਲੱਗੀ ਸਗੋਂ ਵਿਨਾਸ਼ ਵਜੋਂ ਪੰਜਾਬ ਨਸ਼ਿਆਂ,ਪੁਲਿਸ ਮੁਕਾਬਲੇ ਅਤੇ ਹੋਰ ਝੂਠੇ ਪੁਲਿਸ ਕਾਰਵਾਈਆਂ ਕਰਕੇ ਪੰਜਾਬੀਅਤ ਦਾ ਵੱਡੇ ਪੱਧਰ ਤੇ ਘਾਣ ਹੋਇਆ ਹੈ। ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪਾਰਟੀ ਵਿਚ ਆਏ ਹਰ ਵਿਅਕਤੀ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਰਜਵੰਤ ਸਿੰਘ ਰਾਜੂ, ਹਰਭਜਨ ਸਿੰਘ ਸਾਬਕਾ ਸਰਪੰਚ, ਚੂਹੜ ਸਿੰਘ, ਪ੍ਰਿਤਪਾਲ ਸਿੰਘ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਗਰਚਾ, ਰਣਜੋਧ ਸਿੰਘ, ਸ਼ੀਤਲ ਸਿੰਘ ਗਰਚਾ, ਸਿਮਰਨਜੀਤ ਸਿੰਘ ਗਰਚਾ, ਹਰਿੰਦਰ ਸਿੰਘ ਅਤੇ ਕਾਕਾ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੁਟਾਵਾ ਪਰਿਵਾਰਾਂ ਨੇ ਵੱਡੇ-ਵਡੇਰਿਆਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ 2027 ’ ਚ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਗੇ- ਦੀਵਾ, ਰਾਮਗੜ੍ਹ, ਬੈਣੀ
Ad Position 24