ਲੁਟਾਵਾ ਪਰਿਵਾਰਾਂ ਨੇ ਵੱਡੇ-ਵਡੇਰਿਆਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ
ਅਮਲੋਹ, 10 ਸਤੰਬਰ (ਕੇਵਲ ਸਿੰਘ)- ਸ੍ਰੀ ਸਤੀ ਮਾਤਾ ਮੰਦਰ ਕਮੇਟੀ ਵਲੋਂ ਆਪਣੇ ਵੱਡ-ਵਡੇਰਿਆਂ ਨੂੰ ਯਾਦ ਕਰਦਿਆਂ ਪਿੰਡ ਮੀਆਂਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਲੁਟਾਵਾ ਗੋਤ ਨਾਲ ਸਬੰਧਿਤ ਪਰਿਵਾਰਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ।
ਅਮਲੋਹ, 10 ਸਤੰਬਰ (ਕੇਵਲ ਸਿੰਘ)- ਸ੍ਰੀ ਸਤੀ ਮਾਤਾ ਮੰਦਰ ਕਮੇਟੀ ਵਲੋਂ ਆਪਣੇ ਵੱਡ-ਵਡੇਰਿਆਂ ਨੂੰ ਯਾਦ ਕਰਦਿਆਂ ਪਿੰਡ ਮੀਆਂਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਲੁਟਾਵਾ ਗੋਤ ਨਾਲ ਸਬੰਧਿਤ ਪਰਿਵਾਰਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ । ਇਸ ਮੌਕੇ ਸਤੀ ਮਾਤਾ ਅਤੇ ਆਪਣੇ ਵੱਡ-ਵਡੇਰਿਆਂ ਨੂੰ ਸ਼ਰਧਾ ਨਾਲ ਸਿੱਜਦਾ ਕੀਤਾ ਗਿਆ। ਸਮਾਗਮ ਦੌਰਾਨ ਸੰਗਤ ਲਈ ਪੂਰੀ-ਛੋਲੇ ਅਤੇ ਜਲੇਬੀਆਂ ਦਾ ਖੁੱਲ੍ਹਾ ਲੰਗਰ ਲਗਾਇਆ ਗਿਆ। ਪਰਿਵਾਰਾਂ ਨੇ ਇਕੱਠੇ ਹੋ ਕੇ ਆਪਣੇ ਵਡੇਰਿਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਵਲੋਂ ਦਿਖਾਏ ਰਸਤੇ ’ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਸ੍ਰੀ ਸਤੀ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਤੇ ਨਗਰ ਕੌਂਸਲ ਅਮਲੋਹ ਦੇ ਮੀਤ ਪ੍ਰਧਾਨ ਅਤੁੱਲ ਲੁਟਾਵਾ ਨੇ ਦੂਰ-ਦੁਰਾਡੇ ਤੋਂ ਪਹੁੰਚੇ ਲੁਟਾਵਾ ਪਰਿਵਾਰ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਪਰਿਵਾਰਕ ਏਕਤਾ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਪੇ੍ਰਰਨਾ ਦਿੰਦੇ ਹਨ।