06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਰਵਾਈਕਲ ਤੇ ਗੋਡਿਆਂ ਦਾ ਮੈਡੀਕਲ ਕੈਂਪ ਲਗਾਇਆ

ਮੰਡੀ ਗੋਬਿੰਦਗੜ੍ਹ, 5 ਅਕਤੂਬਰ (ਇਕਬਾਲਦੀਪ ਸੰਧੂ)- ਓਲਡ ਐਂਡ ਗੋਲਡ ਸਟੂਡੈਂਟ ਗਰੁੱਪ ਦੇ ਮੈਂਬਰਾਂ ਨੇ ਰਾਮ ਭਵਨ ਧਰਮਸ਼ਾਲਾ, ਮੰਡੀ ਗੋਬਿੰਦਗੜ੍ਹ ਵਿਖੇ ਸਰਵਾਈਕਲ ਅਤੇ ਗੋਡਿਆਂ ਦੀਆਂ ਸਮੱਸਿਆਵਾਂ ਲਈ ਇਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ। ਕੈਂਪ ਵਿਚ ਸਰਵਾਈਕਲ, ਗੋਡਿਆਂ ਦੇ ਦਰਦ, ਹੱਡੀਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਬਾਰੇ ਜ਼ਰੂਰੀ ਸਲਾਹ ਅਤੇ ਮਾਰਗ ਦਰਸ਼ਨ ਦਿੱਤਾ।

Ad Position 21
No active advertisement
ਅਜੀਤ ਡੈਸਕ 06-10-2026
ਮੰਡੀ ਗੋਬਿੰਦਗੜ੍ਹ, 5 ਅਕਤੂਬਰ (ਇਕਬਾਲਦੀਪ ਸੰਧੂ)- ਓਲਡ ਐਂਡ ਗੋਲਡ ਸਟੂਡੈਂਟ ਗਰੁੱਪ ਦੇ ਮੈਂਬਰਾਂ ਨੇ ਰਾਮ ਭਵਨ ਧਰਮਸ਼ਾਲਾ, ਮੰਡੀ ਗੋਬਿੰਦਗੜ੍ਹ ਵਿਖੇ ਸਰਵਾਈਕਲ ਅਤੇ ਗੋਡਿਆਂ ਦੀਆਂ ਸਮੱਸਿਆਵਾਂ ਲਈ ਇਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ। ਕੈਂਪ ਵਿਚ ਸਰਵਾਈਕਲ, ਗੋਡਿਆਂ ਦੇ ਦਰਦ, ਹੱਡੀਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਬਾਰੇ ਜ਼ਰੂਰੀ ਸਲਾਹ ਅਤੇ ਮਾਰਗ ਦਰਸ਼ਨ ਦਿੱਤਾ। ਇਸ ਮੌਕੇ ’ਤੇ ਕੁਨਾਲ ਕੈਲਸ਼ੀਅਮ ਲਿਮਟਿਡ ਯਮੁਨਾਨਗਰ ਦੇ ਚੇਅਰਮੈਨ ਅਸ਼ੋਕ ਨਈਅਰ ਅਤੇ ਰਾਜਸਥਾਨ ਦੇ ਵੈਦ ਚਰਨ ਸਿੰਘ ਮੌਜੂਦ ਸਨ। ਉਨ੍ਹਾਂ ਨੇ ਹਾਜ਼ਰੀਨ ਨੂੰ ਮਹੱਤਵਪੂਰਨ ਸਿਹਤ ਜਾਣਕਾਰੀ ਪ੍ਰਦਾਨ ਕੀਤੀ। ਓਲਡ ਐਂਡ ਗੋਲਡ ਸਟੂਡੈਂਟ ਗਰੁੱਪ ਦੇ ਮੈਂਬਰਾਂ ਵਿਚ ਆਨੰਦ ਮਿੱਤਲ, ਤੁਲਸੀ ਰਾਮ, ਸੋਹਨ ਲਾਲ, ਅਰੁਣ ਮਰਕਨ, ਨਰੇਸ਼ ਚਿੱਕਰਸਲ, ਉਦੈ ਜੈਨ ਅਤੇ ਪਵਨ ਗੁਪਤਾ ਸ਼ਾਮਲ ਸਨ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਿਹਤ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਵਿਚ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਢੁਕਵੀਂ ਡਾਕਟਰੀ ਸਲਾਹ ਪ੍ਰਦਾਨ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਨਾਈਟ ਵਾਲੀਬਾਲ ਕਲੱਬ ਖਮਾਣੋਂ ਜ਼ਿਲ੍ਹਾ ਪੱਧਰੀ ਵਾਲੀਬਾਲ ’ਚ ਪਹਿਲੇ ਸਥਾਨ ’ਤੇ ਰਿਹਾ ਅਗਲੀ ਖ਼ਬਰ ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਰ ਸਕੂਲ ਅਮਲੋਹ ਨੇ ਗਾਇਨ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ
Ad Position 24