01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਦੇ ਚੌਲਾਂ ਦੀ ਡਲਿਵਰੀ ਲੈਣ ਦੀ ਤਰੀਕ ’ਚ ਵਾਧਾ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਸਰਕਾਰ ਵਲੋਂ ਝੋਨੇ ਦੇ ਪਿਛਲੇ 2025-26 ਸੀਜ਼ਨ ਦੇ ਸ਼ੈਲਰ ਮਾਲਕਾਂ ਵੱਲ ਰਹਿੰਦੇ ਚੌਲਾਂ ਦਾ ਐਫ. ਸੀ.

Ad Position 21
No active advertisement
ਅਜੀਤ ਡੈਸਕ 01-11-2026
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ (ਸੁਰਜੀਤ ਸਿੰਘ ਸਾਹੀ)-ਪੰਜਾਬ ਸਰਕਾਰ ਵਲੋਂ ਝੋਨੇ ਦੇ ਪਿਛਲੇ 2025-26 ਸੀਜ਼ਨ ਦੇ ਸ਼ੈਲਰ ਮਾਲਕਾਂ ਵੱਲ ਰਹਿੰਦੇ ਚੌਲਾਂ ਦਾ ਐਫ. ਸੀ. ਆਈ। ਦੁਆਰਾ ਡਲਿਵਰੀ ਲੈਣ ਦੀ ਤਰੀਕ ਵਿਚ 5 ਨਵੰਬਰ 2026 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਲੋਂ ਅੱਜ ਇਕ ਪੱਤਰ ਰਾਹੀਂ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ 2025-26 ਸੀਜ਼ਨ ਦੇ ਝੋਨੇ ਦੇ ਬਕਾਇਆ ਰਹਿੰਦੇ ਚੌਲਾਂ ਦੀ ਐਫ. ਸੀ. ਆਈ. ਨੂੰ ਡਲਿਵਰੀ ਮੁਕੰਮਲ ਕਰਨ ਲਈ 30 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਕਈ ਕਾਰਨਾਂ ਕਰਕੇ ਚੌਲਾਂ ਦੀ ਡਲਿਵਰੀ ਦਾ ਕੰਮ ਨੇਪਰੇ ਨਹੀਂ ਚੜ੍ਹ ਸਕਿਆ। ਇਸ ਲਈ ਬਕਾਇਆ ਰਹਿੰਦੇ ਚਾਵਲਾਂ ਦੀ ਡਲਿਵਰੀ ਲਈ ਸਮਾਂ-ਸੀਮਾ 5 ਨਵੰਬਰ 2026 ਤੱਕ ਵਾਧਾ ਕੀਤਾ ਜਾਂਦਾ ਹੈ। ਪੱਤਰ ਵਿਚ ਅੱਗੇ ਕਿਹਾ ਗਿਆ ਕਿ ਇਸ ਸਮਾਂ ਸੀਮਾ ਵਿਚ ਚੌਲਾਂ ਦੀ ਡਲਿਵਰੀ ਦੀ ਸਮੀਖਿਆ ਕਰਨ ਉਪਰੰਤ ਜੇਕਰ ਫਿਰ ਵੀ ਚੌਲਾਂ ਦਾ ਭੁਗਤਾਨ ਮੁਕੰਮਲ ਨਾ ਹੋਇਆ ਤਾਂ ਸਮਰੱਥ ਅਥਾਰਿਟੀ ਵਲੋਂ 6 ਨਵੰਬਰ 2026 ਨੂੰ ਸਮੀਖਿਆ ਕਰਨ ਉਪਰੰਤ ਲੋੜ ਅਨੁਸਾਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਐਫ. ਸੀ. ਆਈ. ਕੋਲ ਪੰਜਾਬ ਵਿਚ ਅੰਨ ਭੰਡਾਰਨ ਲਈ ਗੁਦਾਮ ਦੀ ਘਾਟ ਹੋਣ ਕਾਰਨ ਪਿਛਲੇ ਸੀਜ਼ਨ 2025-26 ਦਾ ਤਿਆਰ ਚੌਲ ਸ਼ੈਲਰ ਮਾਲਕਾਂ ਦੇ ਗੁਦਾਮਾਂ ਵਿਚ ਪਿਆ ਹੈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਚੌਲਾਂ ਦੀ ਡਿਲਿਵਰੀ ਸੰਬੰਧੀ ਤਰੀਕਾਂ ਵਿਚ ਵਾਧਾ ਕਰਨਾ ਪਿਆ ਹੈ। ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਐਫ. ਸੀ. ਆਈ. ਨੂੰ ਹਦਾਇਤ ਕਰੇ ਕਿ ਪੰਜਾਬ ਦੇ ਗੁਦਾਮਾਂ ਵਿਚੋਂ ਚੌਲਾਂ ਦੀ ਨਿਕਾਸੀ ਦੂਜੇ ਰਾਜਾਂ ਨੂੰ ਤੇਜ਼ ਕਰੇ ਤਾਂ ਜੋ ਪਿਛਲੇ ਸੀਜ਼ਨ ਦੇ ਚਾਵਲਾਂ ਦੀ ਡਲਿਵਰੀ ਦਾ ਕੰਮ ਮੁਕੰਮਲ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ੈਲਰ ਮਾਲਕ ਇਸ ਗੱਲੋਂ ਚਿੰਤਿਤ ਹਨ ਕਿ ਹਾਲੇ ਪਿਛਲੇ ਸਾਲ ਦੇ ਬਕਾਇਆ ਚੌਲਾਂ ਲਈ ਹੀ ਗੁਦਾਮਾ ਵਿਚ ਜਗ੍ਹਾ ਨਹੀਂ ਬਣ ਸਕੀ ਤੇ ਉੱਪਰੋਂ ਨਵੇਂ ਸੀਜ਼ਨ ਦੇ ਝੋਨੇ ਦੀ ਖ਼ਰੀਦ, ਜੋ ਲਗਪਗ 18 0 ਲੱਖ ਮੀਟਰਿਕ ਟਨ ਦੇ ਕਰੀਬ ਦਾ ਟੀਚਾ ਹੈ, ਉਸ ਲਈ ਵੀ ਗੁਦਾਮਾਂ ਵਿਚ ਜਗ੍ਹਾ ਦੀ ਜ਼ਰੂਰਤ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਸ਼ੈਲਰ ਉਦਯੋਗ ਨੂੰ ਬਚਾਉਣ ਲਈ ਪਹਿਲ ਦੇ ਆਧਾਰ ਤੇ ਪੰਜਾਬ ਦੇ ਗੁਦਾਮਾਂ ਵਿਚੋਂ ਚੌਲ ਦੂਜੇ ਰਾਜਾਂ ਨੂੰ ਭੇਜਣ ਲਈ ਰੇਲਵੇ ਦੀਆਂ ਸਪੈਸ਼ਲਾਂ ਅਲਾਟ ਕਰੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਮਨਾਇਆ ਜਨਮ ਦਿਨ, ਵੱਖ-ਵੱਖ ਕਲਾਕਾਰਾਂ ਨੇ ਲਗਾਈਆਂ ਰੌਣਕਾਂ ਅਗਲੀ ਖ਼ਬਰ ਗੈਰੀ ਬੜਿੰਗ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ’ਚ ਭੇਜਾਂਗੇ-ਚੇਅਰਮੈਨ ਰਾਏ, ਪ੍ਰਧਾਨ ਮਾਂਗਟ
Ad Position 24