03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਾਰਕੁੱਟ ਕਰ ਕੇ ਪਾਠੀ ਸਿੰਘ ਤੋਂ ਨਕਦੀ ਖੋਹੀ

Ad Position 21
No active advertisement
ਅਜੀਤ ਡੈਸਕ 01-01-2026
ਪਠਾਨਕੋਟ, 31 ਦਸੰਬਰ (ਵਿਨੋਦ)- ਸਿੰਘਪੁਰਾ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਲੁਟੇਰਿਆਂ ਵਲੋਂ ਸੜਕ 'ਤੇ ਰੋਕ ਕੇ ਹਮਲਾ ਕਰਨ ਤੇ ਉਸ ਕੋਲੋਂ ਨਕਦੀ ਖੋਹ ਕੇ ਲਿਜਾਣ ਦੀ ਖ਼ਬਰ ਹੈ ਜਿਸ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ | ਜਾਣਕਾਰੀ ਅਨੁਸਾਰ ਸਿੰਘਪੁਰਾ ਇਲਾਕੇ ਦੇ ਪਾਠੀ 'ਤੇ ਉਸੇ ਇਲਾਕੇ ਦੇ ਇਕ ਨੌਜਵਾਨ ਨੇ ਹਮਲਾ ਕੀਤਾ, ਉਸ ਤੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ ਗਿਆ | ਗੁਰਦੁਆਰਾ ਸਾਹਿਬ ਦੇ ਪਾਠੀ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਖ਼ਾਨਪੁਰ ਚੌਕ ਗਿਆ ਸੀ, ਵਾਪਸ ਆਉਂਦੇ ਸਮੇਂ ਉਸੇ ਇਲਾਕੇ ਦੇ ਇਕ ਨੌਜਵਾਨ ਨੇ ਉਸ ਨੂੰ ਰੋਕਿਆ | ਜਿਵੇਂ ਹੀ ਉਸ ਨੇ ਮੋਟਰਸਾਈਕਲ ਰੁਕਿਆ, ਦੋਸ਼ੀ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਲਗਪਗ 35,000 ਨਕਦੀ, ਉਸ ਦਾ ਮੋਬਾਈਲ ਫੋਨ, ਗੁਰਦੁਆਰਾ ਸਾਹਿਬ ਦੀ ਰਸੀਦ ਬੁੱਕ ਤੇ ਹੋਰ ਕੀਮਤੀ ਸਾਮਾਨ ਖੋਹ ਲਿਆ | ਵਸਨੀਕਾਂ ਨੇ ਇਹ ਵੀ ਦੱਸਿਆ ਕਿ ਹਮਲਾਵਰ ਨਸ਼ੇੜੀ ਹੈ | ਆਂਢ-ਗੁਆਂਢ ਦੇ ਵਸਨੀਕਾਂ ਦਾ ਦੋਸ਼ ਹੈ ਕਿ ਮੁਲਜ਼ਮ ਨੇ ਪਹਿਲਾਂ ਹਰਪਾਲ ਸਿੰਘ ਦਾ ਮੋਬਾਈਲ ਫੋਨ ਖੋਹਿਆ ਸੀ ਤੇ ਹੁਣ ਉਸ ਨੇ ਇਕ ਵਾਰ ਫਿਰ ਉਸ ਨੂੰ ਰੋਕਿਆ, ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਆਂਢ-ਗੁਆਂਢ ਦੇ ਵਸਨੀਕਾਂ ਤੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਵਿਚ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ 12 ਸਾਲਾ ਕਿਆਰਾ ਸ਼ਰਮਾ ਨੇ ਡੈੱ ਡਲਿਫਟ 'ਚ ਸੋਨ ਤਗਮਾ ਜਿੱਤ ਕੇ ਪਠਾਨਕੋਟ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਦਾ ਅਧਿਕਾਰੀਆਂ ਵਲੋਂ ਦੌਰਾ
Ad Position 24
No active advertisement