03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਤਾਜਪੋਸ਼ੀ ਸਮਾਗਮ ਸ਼ੁਭਮ-2025 <br/>

Ad Position 21
No active advertisement
ਅਜੀਤ ਡੈਸਕ 01-01-2026
ਪਠਾਨਕੋਟ, 31 ਦਸੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਨੇ ਨਵ-ਨਿਯੁਕਤ ਪ੍ਰਧਾਨ ਲਾਇਨ ਇੰਜੀਨੀਅਰ ਵਿਨੋਦ ਕੁਮਾਰ ਮਹਾਜਨ ਦੀ ਤਾਜਪੋਸ਼ੀ ਸੰਬੰਧੀ ਸਮਾਗਮ ਸ਼ੁਭਮ-2025 ਸਥਾਨਕ ਹੋਟਲ 'ਚ ਕਰਵਾਇਆ ਜਿਸ ਵਿਚ ਜ਼ਿਲ੍ਹਾ ਗਵਰਨਰ ਲਾਇਨ ਵੀ.ਐਮ. ਗੋਇਲ, ਇੰਸਟਾਲੇਸ਼ਨ ਅਫ਼ਸਰ ਵੀ.ਡੀ.ਜੀ.-1 ਲਾਇਨ ਜੀ.ਐਸ. ਭਾਟੀਆ, ਇੰਡਕਸ਼ਨ ਅਫ਼ਸਰ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ, ਸਟਾਰ ਗੈਸਟ ਜੀ.ਐਮ.ਟੀ. ਕੋਆਰਡੀਨੇਟਰ ਲਾਇਨ ਰਾਜੀਵ ਵਿੱਗ, ਮੁੱਖ ਬੁਲਾਰੇ ਪੀ.ਡੀ.ਜੀ. ਵਿਨੋਦ ਮਹਾਜਨ, ਉਦਘਾਟਨ ਅਫ਼ਸਰ ਪੀ.ਡੀ.ਜੀ. ਲਾਇਨ ਐਸ.ਕੇ. ਪੁੰਜ, ਪੀ.ਡੀ.ਜੀ. ਸਤੀਸ਼ ਮਹਿੰਦਰੂ, ਜ਼ੋਨ ਚੇਅਰਮੈਨ ਰਾਜੇਸ਼ ਸ਼ਰਮਾ, ਕਲੱਬ ਪ੍ਰਸ਼ਾਸਕ ਲਾਇਨ ਡਾ: ਸ਼ੁਭਮ ਮਹਾਜਨ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਇਸ ਮੌਕੇ ਕਲੱਬ ਮੈਂਬਰਾਂ ਨੇ ਮੁੱਖ ਮਹਿਮਾਨ ਸਮੇਤ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ | ਇਸ ਤੋਂ ਬਾਅਦ ਮਹਿਮਾਨਾਂ, ਕਲੱਬ ਮੈਂਬਰਾਂ ਤੇ ਲਾਇਨ ਲੇਡੀਜ਼ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕੀਤਾ | ਇਸ ਮੌਕੇ ਸਕੱਤਰ ਦੀਪਕ ਸਲਵਾਨ ਨੇ ਆਪਣੀ ਰਿਪੋਰਟ ਪੜ੍ਹੀ ਅਤੇ ਲਾਇਨਜ਼ ਕਲੱਬ ਗ੍ਰੇਟਰ ਦੁਆਰਾ ਕੀਤੇ ਗਏ ਸਮਾਜਿਕ ਕਾਰਜਾਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ | ਕੈਸ਼ੀਅਰ ਸੰਜੀਵ ਮਹਾਜਨ ਨੇ ਕਲੱਬ ਦੇ ਲੇਖੇ ਪੇਸ਼ ਕੀਤੇ ਤੇ ਪੀ.ਆਰ.ਓ. ਦਿਨੇਸ਼ ਮਹਾਜਨ ਨੇ ਕਲੱਬ ਦੀ ਵਰਕ ਬੁੱਕ ਪ੍ਰਦਰਸ਼ਿਤ ਕੀਤੀ | ਪ੍ਰਧਾਨ ਲਾਇਨ ਇੰਜੀ: ਵਿਨੋਦ ਕੁਮਾਰ ਮਹਾਜਨ ਨੇ ਦੱਸਿਆ ਕਿ ਉਹ ਮਾਨਵਤਾ ਦੀ ਸੇਵਾ ਦੇ ਉਦੇਸ਼ ਨਾਲ ਕਈ ਸਾਲਾਂ ਤੋਂ ਲਾਇਨਜ਼ ਕਲੱਬ ਨਾਲ ਜੁੜੇ ਹੋਏ ਹਨ ਤੇ ਹੁਣ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ 'ਤੇ ਸਮਾਜ ਦੀ ਸੇਵਾ ਕਰਨ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਹੈ | ਇਸ ਮੌਕੇ ਇੰਸਟਾਲੇਸ਼ਨ ਅਫ਼ਸਰ ਵੀ.ਡੀ.ਜੀ.-1 ਲਾਇਨ ਜੀ.ਐਸ. ਭਾਟੀਆ ਨੇ ਪ੍ਰਧਾਨ ਇੰਜੀ: ਵਿਨੋਦ ਕੁਮਾਰ ਮਹਾਜਨ ਅਤੇ ਫਸਟ ਲੇਡੀ ਕਲੱਬ ਪੂਨਮ ਮਹਾਜਨ ਨੂੰ ਤਾਜ ਪਹਿਨਾਇਆ | ਇਸ ਤੋਂ ਬਾਅਦ ਇੰਡਕਸ਼ਨ ਅਫ਼ਸਰ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ ਨੇ ਨਵੇਂ ਮੈਂਬਰਾਂ ਵਿਕਰਾਂਤ ਪਰਾਸ਼ਰ, ਡਾ: ਸ਼ੁਭਮ ਮਹਾਜਨ ਅਤੇ ਹੋਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ | ਜ਼ਿਲ੍ਹਾ ਗਵਰਨਰ ਨੇ ਉਨ੍ਹਾਂ ਦਾ ਕਲੱਬ ਵਿਚ ਪਿੰਨ ਲਗਾ ਕੇ ਸਵਾਗਤ ਕੀਤਾ | ਅੰਤ ਵਿਚ ਕਲੱਬ ਨੇ ਜ਼ਿਲ੍ਹਾ ਗਵਰਨਰ ਸਮੇਤ ਮਹਿਮਾਨਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਸਟੇਜ ਪ੍ਰਬੰਧਨ ਲਾਇਨ ਏ.ਪੀ.ਐਸ. ਬੁਮਰਾਹ, ਲਾਇਨ ਪੰਕਜ ਅਰੋੜਾ ਤੇ ਲਾਇਨ ਗੌਰਵ ਰਾਜਨ ਗੁਪਤਾ ਦੁਆਰਾ ਸ਼ਾਨਦਾਰ ਢੰਗ ਨਾਲ ਸੰਭਾਲਿਆ ਗਿਆ | ਇਸ ਮੌਕੇ ਚੇਅਰਮੈਨ ਇੰਸਟਾਲੇਸ਼ਨ ਵਿਨੈ ਵਿੱਗ, ਵਾਈਸ ਚੇਅਰਮੈਨ ਇੰਸਟਾਲੇਸ਼ਨ ਰਾਜੀਵ ਮਹਾਜਨ, ਮੁੱਖ ਸਲਾਹਕਾਰ ਅਸ਼ੋਕ ਗੁਪਤਾ, ਸਲਾਹਕਾਰ ਰਾਜੀਵ ਪੁਰੀ, ਕਮਲ ਸ਼ਰਮਾ, ਅਮਿਤ ਸ਼ਰਮਾ, ਐਚ.ਪੀ. ਅੱਬੀ, ਧੀਰਜ ਮਹਾਜਨ, ਯਸ਼ ਗੁਪਤਾ, ਪ੍ਰਦੀਪ ਭਾਰਦਵਾਜ, ਨੀਰਜ ਜਤਵਾਨੀ, ਸੈਕਟਰੀ ਦੀਪਕ ਸਲਵਾਨ, ਕੈਸ਼ੀਅਰ ਸੰਜੀਵ ਮਹਾਜਨ, ਪੀ.ਆਰ.ਓ ਦਿਨੇਸ਼ ਮਹਾਜਨ, ਅਭਿਸ਼ੇਕ ਡੋਗਰਾ, ਮਨੋਜ ਲੋਹੀਆ, ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਸੰਜੇ ਡੋਗਰਾ, ਮੁੱਖ ਕਨਵੀਨਰ ਰਾਕੇਸ਼ ਗੁਪਤਾ, ਕੋ-ਕਨਵੀਨਰ ਅਰਵਿਨ ਸ਼ਰਮਾ,. ਡਾ: ਬੀ.ਐਸ. ਕੰਵਰ, ਸ਼ਾਮ ਲਾਲ, ਸੰਦੀਪ ਮਹਾਜਨ, ਸੰਜੀਵ ਮਹਾਜਨ, ਰਾਜੀਵ ਮਹਾਜਨ, ਵਿਸ਼ਾਲ ਮਹਾਜਨ, ਰਚਿਤ ਖੰਨਾ, ਚੀਫ਼ ਕੋਆਰਡੀਨੇਟਰ ਸੁਰਜੀਤ ਸਿੰਘ ਰਾਣਾ, ਕੋਆਰਡੀਨੇਟਰ ਰਾਜੇਸ਼ ਬਜਾਜ, ਅਰਵਿੰਦ ਮਹਾਜਨ, ਬਲਬੀਰ ਮਹਾਜਨ, ਸੰਨੀ ਮਹਾਜਨ, ਸ਼ੈਲੀ ਵਿੱਗ, ਮਹਿਕ ਗੁਪਤਾ, ਅੰਕਿਤਾ ਮਹਾਜਨ, ਤਿ੍ਪਤਾ, ਮਨਿੰਦਰ ਕੌਰ ਸ਼ਰਮਾ, ਰਾਜੀਵ ਸ਼ਰਮਾ ਅਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟੈਕਸੀ ਯੂਨੀਅਨ ਦੁਨੇਰਾ ਨੇ ਲਗਾਇਆ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ 12 ਸਾਲਾ ਕਿਆਰਾ ਸ਼ਰਮਾ ਨੇ ਡੈੱ ਡਲਿਫਟ 'ਚ ਸੋਨ ਤਗਮਾ ਜਿੱਤ ਕੇ ਪਠਾਨਕੋਟ ਦਾ ਨਾਂਅ ਕੀਤਾ ਰੌਸ਼ਨ
Ad Position 24
No active advertisement