ਅੱਚਲ ਸਾਹਿਬ, 1 ਜਨਵਰੀ (ਗੁਰਚਰਨ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂਆਣਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਵੈਰੋਨੰਗਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵੈਰੋਨੰਗਲ ਨਵਾਂ ਤੇ ਵੈਰੋਨੰਗਲ ਪੁਰਾਣਾ ਦੀਆਂ ਸੰਗਤਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਅਰਦਾਸ ਬੇਨਤੀ ਕਰਨ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ | ਫੁੱਲਾਂ ਨਾਲ ਸਜਾਈ ਗਈ ਪਾਲਕੀ ਸਾਹਿਬ ਦੇ ਅੱਗੇ-ਅੱਗੇ ਫੌਜੀ ਬੈਂਡ ਤੇ ਗਤਕਾ ਪਾਰਟੀਆਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ | ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਤੇ ਕਸਬਿਆਂ 'ਚ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ | ਨਗਰ ਕੀਰਤਨ ਪਿੰਡ ਅਰਜਨਮਾਂਗਾ, ਜਗਤਪੁਰ, ਸੂਰੋਪੱਡਾ, ਮਲਕ ਨੰਗਲ, ਉਦੋਂਨੰਗਲ, ਮਹਿਤਾ ਚੌਕ, ਬੂੜੇ ਨੰਗਲ, ਆਦੋਵਾਲੀ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਸ਼੍ਰੋਮਣੀ ਕਮੇਟੀ ਇੰਚਾਰਜ ਅਮਲਾ ਬ੍ਰਾਂਚ ਮੇਜਰ ਸਿੰਘ ਅਰਜਨਮਾਂਗਾ, ਮੈਨੇਜਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਤਨਾਮ ਸਿੰਘ ਰਿਆੜ, ਇੰਚਾਰਜ ਸੁਖਦੀਪ ਸਿੰਘ ਗੁਰਦੁਆਰਾ ਇੰਸਪੈਕਟਰ, ਗੁਰਪ੍ਰੀਤ ਸਿੰਘ ਕਾਦੀਆਂ, ਗ੍ਰੰਥੀ ਬਾਬਾ ਬਲਬੀਰ ਸਿੰਘ, ਬਲਾਕ ਸੰਮਤੀ ਮੈਂਬਰ ਰਜਵੰਤ ਕੌਰ ਬਾਠ, ਮਾਸਟਰ ਨਰਿੰਦਰ ਸਿੰਘ ਬਾਠ, ਸਰਪੰਚ ਹਰਪ੍ਰੀਤ ਸਿੰਘ ਵੈਰੋਨੰਗਲ, ਸਰਪੰਚ ਨਿਸ਼ਾਨ ਸਿੰਘ ਪਾਰਸ ਵੈਰੋਨੰਗਲ, ਮੋਹਨ ਸਿੰਘ ਪੱਡਾ, ਰਣਜੀਤ ਸਿੰਘ ਵੈਰੋਨੰਗਲ, ਮਾਸਟਰ ਸੁਖਵਿੰਦਰ ਸਿੰਘ ਪੱਡਾ, ਮਲਕੀਤ ਸਿੰਘ, ਕਵੀਸ਼ਰ ਹਰਦੀਪ ਸਿੰਘ ਵੈਰੋਨੰਗਲ, ਸੁਖਦੇਵ ਸਿੰਘ, ਬਾਬਾ ਮਹਿਲ ਸਿੰਘ ਕਾਰ ਸੇਵਾ ਵਾਲੇ, ਸੰਦੀਪ ਸਿੰਘ, ਜਥੇਦਾਰ ਬੇਅੰਤ ਸਿੰਘ, ਗੁਰਪ੍ਰੀਤ ਸਿੰਘ ਜਾਹਦਪੁਰ, ਨੰਬਰਦਾਰ ਸੁਰਜੀਤ ਸਿੰਘ, ਫੋਰਮੈਨ ਕੁਲਵਿੰਦਰ ਸਿੰਘ, ਆਤਮਾ ਸਿੰਘ ਆਦੋਵਾਲੀ, ਹਰਜਿੰਦਰ ਸਿੰਘ ਬੁਝਿਆਂਵਾਲੀ, ਜੋਗਾ ਸਿੰਘ, ਅੰਗਰੇਜ਼ ਸਿੰਘ, ਮਨੋਹਰ ਸਿੰਘ, ਏਐਸਆਈ ਬਲਜਿੰਦਰ ਸਿੰਘ ਬਾਠ, ਪਰਮਿੰਦਰ ਸਿੰਘ ਬੂੜੇਨੰਗਲ, ਗੁਰਬਿੰਦਰ ਸਿੰਘ, ਹਰਪਾਲ ਸਿੰਘ ਆਦੋਵਾਲੀ ਆਦਿ ਸੰਗਤਾਂ ਸ਼ਾਮਲ ਸਨ | ਨਗਰ ਕੀਰਤਨ ਦੀ ਵਾਪਸੀ 'ਤੇ ਗੁਰਦੁਆਰਾ ਸਾਹਿਬ 'ਚ ਆਤਿਸ਼ਬਾਜ਼ੀ ਕੀਤੀ ਗਈ |