11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰ 'ਚ ਮਰੀਜ਼ਾਂ ਨੂੰ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 03-01-2026
ਪਠਾਨਕੋਟ, 2 ਜਨਵਰੀ (ਵਿਨੋਦ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਤੇ ਸੀ.ਜੇ.ਐਮ. ਰੁਪਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰ ਪਠਾਨਕੋਟ 'ਚ ਮਨੋ ਰੋਗ ਸਪੈਸ਼ਲਿਸਟ ਡਾ: ਸਤਿਆਰਥ ਜਾਂਗਲੀ ਦੀ ਅਗਵਾਈ 'ਚ ਯੂਥ ਅਗੇਂਸਟ ਡਰੱਗਜ਼ 'ਤੇ ਸੈਮੀਨਾਰ ਕੀਤਾ ਗਿਆ | ਜਿਸ 'ਚ ਪੈਨਲ ਐਡਵੋਕੇਟ ਰੱਖੀਆ ਪੰਡਿਤ, ਪੀ.ਐਲ.ਵੀ. ਵਿਨੋਦ ਕੁਮਾਰ ਤੇ ਪੀ.ਐਲ.ਵੀ. ਰੋਹਿਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਿਸ 'ਚ ਮਰੀਜ਼ਾਂ ਨੂੰ ਨਸ਼ਾ ਨਾ ਕਰਨ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਨਸ਼ਾ ਨਾ ਕਰਨ ਦੀ ਕਸਮ ਮਰੀਜ਼ਾਂ ਨੂੰ ਦਿਲਾਈ ਗਈ | ਜਾਣਕਾਰੀ ਦਿੰਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ 'ਚ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ 'ਚ ਜ਼ਿਲ੍ਹਾ ਪਠਾਨਕੋਟ ਦੇ 6 ਬਲਾਕ ਪਠਾਨਕੋਟ, ਸੁਜਾਨਪੁਰ, ਨਰੋਟ ਜੈਮਲ ਸਿੰਘ, ਬਮਿਆਲ, ਧਾਰ ਤੇ ਘਰੋਟਾ ਵਿਖੇ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ, ਪਿੰਡਾਂ 'ਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅਨੁਸੂਚਿਤ ਜਾਤੀ, ਮਜ਼ਦੂਰ, ਅਪੰਗ, ਜੇਲ੍ਹਾਂ 'ਚ ਬੰਦ ਲੋਕ ਅਤੇ ਜਿਨ੍ਹਾਂ ਲੋਕਾਂ ਦੀ ਆਮਦਨ ਸਲਾਨਾ 3 ਲੱਖ ਤੋਂ ਘੱਟ ਹੈ | ਉਨ੍ਹਾਂ ਨੂੰ ਮੁਫ਼ਤ 'ਚ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਅਸੀਂ ਟੋਲ ਫ਼ਰੀ ਨੰਬਰ-15100 ਦੇ ਵੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ | ਇਸ ਮੌਕੇ ਡਾ: ਸਤਿਆਰਥ ਜਾਂਗਲੀ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ 'ਚ ਸਰਕਾਰ ਦੀ ਹਦਾਇਤਾਂ ਅਨੁਸਾਰ ਸਾਰੇ ਹੀ ਮਰੀਜ਼ਾਂ ਦਾ ਮੁਫ਼ਤ 'ਚ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਕੋਲੋਂ ਕੋਈ ਵੀ ਦਾਖ਼ਲਾ ਫ਼ੀਸ ਨਹੀਂ ਲਈ ਜਾਂਦੀ ਤੇ ਮਰੀਜ਼ਾਂ ਦਾ ਰਹਿਣ ਸਹਿਣ ਖਾਣਾ ਸਭ ਮੁਫ਼ਤ 'ਚ ਸਰਕਾਰ ਵਲੋਂ ਮੁਹੱਈਆ ਕਰਵਾਇਆ ਜਾਂਦਾ ਹੈ | ਉਨ੍ਹਾਂ ਅਪੀਲ ਕੀਤੀ ਹੈ ਕਿ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੋ ਕੇ ਤੰਦਰੁਸਤ ਬਣੋ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ | ਇਸ ਮੌਕੇ ਕੌਂਸਲਰ ਮਨਭਾਵਨ ਸਿੰਘ ਤੇ ਕੌਂਸਲਰ ਕੁਸਮ ਲਤਾ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਫ਼ੇਜ਼-2 ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟਿੰਗ ਅਗਲੀ ਖ਼ਬਰ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕਰਨ ਲਈ 1994 ਬੈਚ ਦੇ ਵਿਦਿਆਰਥੀਆਂ ਨੇ ਕੀਤਾ ਰੀਯੂਨੀਅਨ ਦਾ ਆਯੋਜਨ
Ad Position 24