11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕਰਨ ਲਈ 1994 ਬੈਚ ਦੇ ਵਿਦਿਆਰਥੀਆਂ ਨੇ ਕੀਤਾ ਰੀਯੂਨੀਅਨ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 03-01-2026
ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਵਿਦਿਆਰਥੀ ਜੀਵਨ ਦੀਆਂ ਸੁਨਹਿਰੀ ਯਾਦਾਂ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਐਮ. ਆਰ. ਕਾਲਜ ਦੇ ਸਾਲ 1994 ਬੈਚ ਦੇ ਵਿਦਿਆਰਥੀਆਂ ਵਲੋਂ ਚੌਥੀ ਵਾਰ ਸਥਾਨਕ ਕੇ. ਆਰ. ਵੀ. ਗਾਰਡਨ 'ਚ ਰੀਯੂਨੀਅਨ ਪ੍ਰੋਗਰਾਮ ਆਯੋਜਿਤ ਕੀਤਾ | ਇਸ ਆਯੋਜਨ ਵਿਚ ਲੰਬੇ ਸਮੇਂ ਬਾਅਦ ਇਕ-ਦੂਜੇ ਨੂੰ ਮਿਲਣ ਦਾ ਮੌਕਾ ਪਾ ਕੇ ਪੁਰਾਣੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਅਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ | ਰੀਯੂਨੀਅਨ 'ਚ ਸ਼ਾਮਿਲ ਸਾਰੇ ਸਾਥੀਆਂ ਨੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਬੀਤੇ ਸਮੇਂ ਨੂੰ ਯਾਦ ਕਰਕੇ ਭਾਵੁਕ ਵੀ ਹੋ ਉੱਠੇ | ਪ੍ਰੋਗਰਾਮ ਦੀ ਸ਼ੁਰੂਆਤ ਆਪਸੀ ਸਵਾਗਤ ਤੇ ਜਾਣ-ਪਛਾਣ ਨਾਲ ਹੋਈ | ਇਸ ਤੋਂ ਬਾਅਦ ਸਾਰੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ | ਕਾਲਜ ਕੈਂਪਸ ਵਿਚ ਬਿਤਾਏ ਗਏ ਉਹ ਸੁਨਹਿਰੀ ਦਿਨ, ਅਧਿਆਪਕਾਂ ਦਾ ਸਨੇਹ ਤੇ ਮਿੱਤਰਾਂ ਨਾਲ ਬਿਤਾਇਆ ਸਮਾਂ ਹਰ ਕਿਸੇ ਦੀ ਜ਼ੁਬਾਨ 'ਤੇ ਸੀ | ਰੀਯੂਨੀਅਨ ਵਿਚ ਸ਼ਾਮਲ ਮੈਂਬਰਾਂ ਨੇ ਦੱਸਿਆ ਕਿ ਸਾਲ 1994 ਵਿਚ ਉਨ੍ਹਾਂ ਨੇ ਐਮ. ਆਰ. ਕਾਲਜ ਤੋਂ ਗਰੈਜੂਏਸ਼ਨ ਪੂਰੀ ਕੀਤੀ ਸੀ | ਪੜ੍ਹਾਈ ਤੋਂ ਬਾਅਦ ਸਾਰੇ ਆਪਣੇ-ਆਪਣੇ ਜੀਵਨ ਵਿਚ ਅੱਗੇ ਵਧ ਗਏ, ਕੋਈ ਸਰਕਾਰੀ ਸੇਵਾ 'ਚ ਗਿਆ ਤਾਂ ਕੋਈ ਨਿੱਜੀ ਖੇਤਰ ਵਿਚ ਸਥਾਪਿਤ ਹੋਇਆ, ਜਦ ਕਿ ਕੁੱਝ ਨੇ ਵਪਾਰ ਦਾ ਰਸਤਾ ਚੁਣਿਆ | ਵੱਖ-ਵੱਖ ਸ਼ਹਿਰਾਂ 'ਚ ਰਹਿਣ ਦੇ ਬਾਵਜੂਦ ਸਾਰਿਆਂ ਦੇ ਦਿਲਾਂ ਵਿਚ ਕਾਲਜ ਦੇ ਦਿਨਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ | ਇਸੇ ਭਾਵਨਾ ਨੂੰ ਜਿਉਂਦਾ ਰੱਖਣ ਲਈ ਇਸ ਰੀਯੂਨੀਅਨ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੌਰਾਨ ਮਨੋਰੰਜਕ ਗਤੀਵਿਧੀਆਂ ਵੀ ਕੀਤੀਆਂ ਗਈਆਂ, ਜਿਸ 'ਚ ਗੀਤ-ਸੰਗੀਤ ਤੇ ਹਲਕੀਆਂ-ਫੁਲਕੀਆਂ ਖੇਡਾਂ ਸ਼ਾਮਲ ਸਨ | ਪੁਰਾਣੇ ਗੀਤਾਂ 'ਤੇ ਸਾਰਿਆਂ ਨੇ ਭਰਪੂਰ ਅਨੰਦ ਲਿਆ ਅਤੇ ਸਮੂਹਿਕ ਤਸਵੀਰਾਂ ਵੀ ਖਿਚਵਾਈਆਂ | ਨਾਲ ਹੀ ਆਪਣੇ ਪੁਰਾਣੇ ਅਧਿਆਪਕਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ | ਰੀਯੂਨੀਅਨ ਵਿਚ ਮੌਜੂਦ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ, ਸਗੋਂ ਆਪਸੀ ਸੰਬੰਧਾਂ ਨੂੰ ਵੀ ਮਜ਼ਬੂਤ ਬਣਾਉਂਦੇ ਹਨ | ਸਾਰਿਆਂ ਨੇ ਭਵਿੱਖ ਵਿਚ ਵੀ ਅਜਿਹੇ ਆਯੋਜਨਾਂ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ | ਪ੍ਰੋਗਰਾਮ 'ਚ ਈਰਾ ਕੰਬੋਜ, ਸੁਮਨ ਕਟਾਰੀਆ, ਜੋਤੀ ਗੁਗਲਾਨੀ, ਸ਼ੈਲਜਾ ਬੱਬਰ, ਮੋਨਿਕਾ ਬਜਾਜ, ਮੋਨਿਕਾ ਪੁਪਨੇਜਾ, ਮੀਰਾ ਨਰੂਲਾ, ਸੋਨੀਆ ਨਾਗਪਾਲ ਤੋਂ ਇਲਾਵਾ ਸੀਮਾ ਗੁੰਬਰ, ਗੀਤਾ ਗਗਨੇਜਾ, ਵਿਕਾਸ ਕਵਾਤੜਾ, ਸੰਜੀਵ ਮੋਂਗਾ, ਸੰਜੇ ਸਚਦੇਵਾ, ਸ਼ਲਿੰਦਰ ਗਗਨੇਜਾ, ਪਵਨ ਉਪਨੇਜਾ, ਗਗਨ ਵਾਟਸ, ਗੋਲਡੀ ਕਾਂਸਲ ਤੇ ਸੰਜੀਵ ਝਾਂਬ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ 'ਚ ਸਾਰਿਆਂ ਨੇ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਫਿਰ ਮਿਲਣ ਦਾ ਵਾਅਦਾ ਕਰਦਿਆਂ ਭਾਵੁਕ ਮਾਹੌਲ ਵਿਚ ਰੀਯੂਨੀਅਨ ਦਾ ਸਮਾਪਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰ 'ਚ ਮਰੀਜ਼ਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਰਾਹੀਂ ਫ਼ਾਜ਼ਿਲਕਾ ਜ਼ਿਲ੍ਹੇ 'ਚ ਲੋਕਾਂ ਨੂੰ ਮਿਲ ਰਹੀਆਂ ਨੇ ਵਿਸਤਰਿਤ ਸਿਹਤ ਸੇਵਾਵਾਂ-ਡਾ. ਕਵਿਤਾ...
Ad Position 24