ਧਾਰੀਵਾਲ, 2 ਜਨਵਰੀ (ਸਵਰਨ ਸਿੰਘ)-ਥਾਣਾ ਧਾਰੀਵਾਲ ਪੁਲਿਸ ਨਾਲ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਦਿਆਂ ਧੱਕਾਮੁੱਕੀ ਕਰਨ ਵਾਲੇ 2 ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਐੱਸ.ਐੱਚ.ਓ. ਦੀਪਿਕਾ ਨੇ ਦੱਸਿਆ ਕਿ ਏ.ਐੱਸ.ਆਈ. ਰਣਜੀਤ ਸਿੰਘ ਅਤੇ ਏ.ਐੱਸ.ਆਈ. ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਨਵਾਂ ਬੱਸ ਸਟੈਂਡ ਧਾਰੀਵਾਲ ਵਿਖੇ ਨਾਕੇਬੰਦੀ ਦੌਰਾਨ ਆਉਂਦੇ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਨੌਜਵਾਨਾਂ ਨੇ ਪੁਲਿਸ ਪਾਰਟੀ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਏ.ਐੱਸ.ਆਈ. ਬਲਬੀਰ ਸਿੰਘ ਦੇ ਹੱਥੀਂ ਪੈ ਕੇ ਧੱਕਾ ਮਾਰਿਆ ਤੇ ਧੱਕਾਮੁੱਕੀ ਕੀਤੀ ਹੈ, ਜਿਨ੍ਹਾਂ ਦੀ ਪਹਿਚਾਣ ਸਲਵੈਸਟਰ ਪੁੱਤਰ ਰਜਿੰਦਰ ਕੁਮਾਰ ਵਾਸੀ ਨੇੜੇ ਕਿ੍ਸ਼ਨਾ ਮੰਦਿਰ ਧਾਰੀਵਾਲ ਤੇ ਅਕਾਸ਼ ਪੁੱਤਰ ਸੁੱਖਾ ਮਸੀਹ ਵਾਸੀ ਦੂਲਾਨੰਗਲ ਕਾਲੋਨੀ ਵਜੋਂ ਹੋਈ | ਪੁਲਿਸ ਨੇ ਡਿਊਟੀ ਦੌਰਾਨ ਵਿਘਨ ਪਾਉਣ 'ਤੇ ਸਲਵੈਸਟਰ ਤੇ ਅਕਾਸ਼ ਖਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ |