ਗੁਰਦਾਸਪੁਰ, 2 ਜਨਵਰੀ (ਚੱਕਰਾਜਾ)-ਬੀਤੇ ਦਿਨੀਂ ਸ਼ਹਿਰ ਦੇ ਝੂਲਣਾ ਮਹਿਲ ਮੁਹੱਲੇ ਦੇ ਵਸਨੀਕ ਇਕ ਸੁਨਿਆਰੇ ਦੇ ਘਰ ਨੰੂ ਚੋਰਾਂ ਵਲੋਂ ਨਿਸ਼ਾਨਾ ਬਣਾ ਕੇ 4.50 ਲੱਖ ਰੁਪਏ ਨਕਦੀ ਸਮੇਤ ਕਰੋੜਾਂ ਤੋਂ ਵੱਧ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਸੁਨਿਆਰਾ ਉਮੇਸ਼ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਪਰਿਵਾਰ ਸਮੇਤ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਏ ਸੀ ਤੇ ਸ਼ਾਮ ਨੰੂ ਜਦੋਂ ਉਨ੍ਹਾਂ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਲੜਕਾ ਘਰ ਦੀ ਲਾਈਟ ਜਗਾਉਣ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ | ਜਿਸ ਦੀ ਜਾਣਕਾਰੀ ਉਸ ਨੇ ਉਨ੍ਹਾਂ ਨੰੂ ਜਾਣਕਾਰੀ ਦਿੱਤੀ | ਜਿਸ ਤੋਂ ਬਾਅਦ ਉਹ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਚੋਰਾਂ ਵਲੋਂ 4.50 ਲੱਖ ਰੁਪਏ ਨਕਦੀ ਸਮੇਤ ਕਰੋੜ ਤੋਂ ਵੱਧ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਚੋਰ ਸੀ.ਸੀ.ਟੀ.ਵੀ ਦਾ ਡੀ.ਵੀ.ਆਰ ਵੀ ਨਾਲ ਲੈ ਗਏ ਹਨ | ਇਸ ਸਬੰਧੀ ਪੁਲਿਸ ਨੰੂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |