ਗੁਰਦਾਸਪੁਰ, 2 ਜਨਵਰੀ (ਚੱਕਰਾਜਾ)-ਬੀਤੀ ਦੇਰ ਸ਼ਾਮ ਗੁਰਦਾਸਪੁਰ ਸ਼ਹਿਰ ਅੰਦਰ ਥਾਰ ਸਵਾਰ ਗੱਡੀ ਚਾਲਕ ਵਲੋਂ ਇਕ ਸਕੂਟਰੀ ਸਵਾਰ ਅÏਰਤ ਨੂੰ ਟੱਕਰ ਮਾਰ ਦਿੱਤੀ, ਜਿਸ 'ਤੇ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਮਿ੍ਤਕ ਔਰਤ ਦੇ ਭਤੀਜੇ ਵਿਸ਼ਾਲ ਨੇ ਦੱਸਿਆ ਕਿ ਉਸ ਦੀ ਭੂਆ ਪਰਮਜੀਤ ਕੌਰ ਜੋ 7 ਨੰਬਰ ਸਕੀਮ 'ਚ ਆਪਣੀ 14 ਸਾਲਾ ਬੇਟੀ ਨਾਲ ਰਹਿੰਦੀ ਸੀ ਅਤੇ ਉਹ ਬੀਤੀ ਸ਼ਾਮ ਸਬਜ਼ੀ ਖ਼ਰੀਦਣ ਲਈ ਬਾਜ਼ਾਰ ਗਈ ਸੀ ਕਿ ਵਾਪਸੀ ਸਮੇਂ ਇਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਸਕੂਟਰੀ ਸਵਾਰ ਉਸ ਦੀ ਭੂਆ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਵਿਸ਼ਾਲ ਨੇ ਦੱਸਿਆ ਕਿ ਥਾਰ ਸਵਾਰ ਵਿਅਕਤੀ ਨਸ਼ੇ 'ਚ ਸੀ ਤੇ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਏ.ਐਸ.ਆਈ ਜੈ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਥਾਰ ਚਾਲਕ ਤੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |