07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਜ਼ਾਦੀ ਦੇ ਕਰੀਬ ਅੱਠ ਦਹਾਕਿਆਂ ਵਿਚ ਵੀ ਗੁਰਦਾਸਪੁਰ 'ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕਰ ਸਕੀਆਂ ਸਮੇਂ ਦੀਆਂ ਸਰਕਾਰਾਂ <br/>

Ad Position 21
No active advertisement
ਤਿੰਨਾਂ ਥਾਵਾਂ 'ਤੇ ਚੱਲੀ ਗੋਲੀ ਕਾਰਨ ਹੋਏ ਨੁਕਸਾਨ ਦਾ ਦਿ੍ਸ਼ | <br/> 04-01-2026
ਗੁਰਦਾਸਪੁਰ, 3 ਜਨਵਰੀ (ਗੁਰਪ੍ਰਤਾਪ ਸਿੰਘ)-ਭਾਰਤ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਕਰੀਬ 8 ਦਹਾਕਿਆਂ ਦਾ ਸਮਾਂ ਹੋਣ ਵਾਲਾ ਹੈ | ਇਨ੍ਹਾਂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਹੱਦੀ ਜ਼ਿਲੇ੍ਹ ਗੁਰਦਾਸਪੁਰ ਅੰਦਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਸਮੇਂ ਦੀਆਂ ਸਰਕਾਰਾਂ ਅਸਮਰਥ ਰਹੀਆਂ ਹਨ | ਸਮੇਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਅਜਿਹਾ ਉਲਝਾਇਆ ਗਿਆ ਹੈ ਕਿ ਲੋਕਾਂ ਲਈ ਵਿਕਾਸ ਦੇ ਮਾਇਨੇ ਹੀ ਬਦਲ ਗਏ ਹਨ | ਲੋਕ ਰੁਜ਼ਗਾਰ ਅਤੇ ਜੀਵਨ ਪੱਧਰ ਉੱਚਾ ਚੁੱਕਣ ਦੀ ਥਾਂ 'ਤੇ ਗਲੀਆਂ, ਨਾਲੀਆਂ ਅਤੇ ਸੜਕਾਂ ਨੂੰ ਹੀ ਵਿਕਾਸ ਨਾਲ ਜੋੜ ਕੇ ਦੇਖਣ ਲੱਗ ਗਏ ਹਨ | ਸਰਹੱਦੀ ਖੇਤਰ ਹੋਣ ਕਰਕੇ ਨਾ ਤਾਂ ਸਮੇਂ ਦੀਆਂ ਸਰਕਾਰਾਂ ਵਲੋਂ ਗੁਰਦਾਸਪੁਰ ਅੰਦਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਦਿਲਚਸਪੀ ਦਿਖਾਈ ਗਈ ਅਤੇ ਨਾ ਹੀ ਲੋਕਾਂ ਵਲੋਂ ਸਮੇਂ-ਸਮੇਂ 'ਤੇ ਚੁਣੇ ਨੁਮਾਇੰਦਿਆਂ ਨੇ ਆਪਣੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਹੀਲਾ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਦੇ ਸਿੱਟੇ ਵਜੋਂ ਅੱਜ ਗੁਰਦਾਸਪੁਰ ਦੇ ਜ਼ਿਆਦਾਤਰ ਨੌਜਵਾਨ ਬਾਹਰੀ ਦੇਸ਼ਾਂ ਦਾ ਰੁੱਖ ਕਰਨ ਲਈ ਮਜਬੂਰ ਹੋਏ ਦਿਖਾਈ ਦੇ ਰਹੇ ਹਨ ਅਤੇ ਜੋ ਨੌਜਵਾਨ ਪੈਸੇ ਦੀ ਕਮੀ ਕਾਰਨ ਬਾਹਰੀ ਦੇਸ਼ਾਂ 'ਚ ਨਹੀਂ ਜਾ ਸਕਦੇ ਉਹ ਨਸ਼ੇ ਦਾ ਰੁੱਖ ਕਰ ਰਹੇ ਹਨ | ਇੱਥੋਂ ਤੱਕ ਕਿ ਰੁਜ਼ਗਾਰ ਦੀ ਕਮੀ ਕਾਰਨ ਕੁਝ ਨੌਜਵਾਨ ਛੋਟੀ ਉਮਰ ਵਿਚ ਹੀ ਮਹਿਜ਼ ਕੁਝ ਪੈਸਿਆਂ ਦੀ ਖ਼ਾਤਰ ਗ਼ਲਤ ਲੋਕਾਂ ਦੇ ਹੱਥੇ ਚੜ ਕੇ ਸ਼ਹਿਰਾਂ ਅੰਦਰ ਧਮਕੀਆਂ ਦੇਣ, ਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ |
ਲਗਾਤਾਰ ਆ ਰਹੇ ਫਿਰੌਤੀ ਦੇ ਫੋਨਾਂ ਅਤੇ ਚੱਲ ਰਹੀਆਂ ਗੋਲੀਆਂ ਕਾਰਨ ਆਪਣੇ ਪੱਧਰ 'ਤੇ ਕਾਰੋਬਾਰ ਕਰਨ ਵਾਲੇ ਵੀ ਲੱਗੇ ਅਸੁਰੱਖਿਅਤ ਮਹਿਸੂਸ ਕਰਨ
ਸਮੇਂ ਦੀਆਂ ਸਰਕਾਰਾਂ ਵਲੋਂ ਤਾਂ ਗੁਰਦਾਸਪੁਰ ਅੰਦਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ, ਪਰ ਜੋ ਲੋਕ ਆਪਣੇ ਪੱਧਰ 'ਤੇ ਗੁਰਦਾਸਪੁਰ ਅੰਦਰ ਕਾਰੋਬਾਰ ਕਰ ਰਹੇ ਹਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਨ, ਉਨ੍ਹਾਂ ਨੂੰ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਮਰਥ ਦਿਖਾਈ ਦੇ ਰਹੇ ਹਨ | ਜੇਲ੍ਹ ਰੋਡ ਗੁਰਦਾਸਪੁਰ ਦੀ ਪੁੱਡਾ ਮਾਰਕੀਟ ਵਿਚ ਸਥਿਤ ਔਜ਼ੀ ਹੱਬ ਇਮੀਗ੍ਰੇਸ਼ਨ ਦੇ ਮਾਲਕ ਨੂੰ ਫਿਰੌਤੀ ਲਈ ਫੋਨ ਆਉਣਾ ਅਤੇ ਬਾਅਦ ਵਿਚ ਉਸ ਦੇ ਦਫ਼ਤਰ 'ਤੇ ਗੋਲੀ ਚੱਲਣਾ, ਉਸ ਤੋਂ ਅਗਲੇ ਦਿਨ ਸਕੀਮ ਨੰਬਰ-7 ਵਿਚ ਸਥਿਤ ਜੀਨਥ ਇਮੀਗ੍ਰੇਸ਼ਨ ਸੈਂਟਰ 'ਤੇ ਫਿਰੌਤੀ ਲਈ ਗੋਲੀਆਂ ਚੱਲਣਾ ਅਤੇ ਉਸ ਤੋਂ ਅਗਲੇ ਹੀ ਦਿਨ ਡੋਮੀਨੋਜ ਰੈਸਟੋਰੈਂਟ 'ਤੇ ਗੋਲੀ ਚੱਲਣਾ ਇਸ ਦੀਆਂ ਸਿੱਧੀਆਂ ਉਦਾਹਰਨਾਂ ਹਨ | ਬੇਸ਼ੱਕ ਔਜ਼ੀ ਹੱਬ ਇਮੀਗ੍ਰੇਸ਼ਨ 'ਤੇ ਗੋਲੀਆਂ ਚਲਾਉਣ ਵਾਲੇ ਦੋ ਛੋਟੀ ਉਮਰ ਦੇ ਨੌਜਵਾਨਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਪਰ ਬਾਕੀ ਦੋ ਥਾਂ 'ਤੇ ਗੋਲੀਆਂ ਚਲਾਉਣ ਵਾਲੇ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ | ਜਿਸ ਕਾਰਨ ਆਪਣੇ ਪੱਧਰ 'ਤੇ ਕਾਰੋਬਾਰ ਕਰਨ ਵਾਲੇ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਕਿਰਤ ਕਾਨੂੰਨਾਂ ਵਿਚ ਬਦਲਾਅ ਤੇ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਵਿਰੁੱਧ ਸਾਂਝੇ ਸੰਘਰ... ਅਗਲੀ ਖ਼ਬਰ ਇਫਟੂ ਵਲੋਂ ਸ਼ਹਿਰ ਅੰਦਰ ਕੀਤਾ ਗਿਆ ਮੋਟਰਸਾਈਕਲ ਮਾਰਚ <br/>
Ad Position 24