07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਇਫਟੂ ਵਲੋਂ ਸ਼ਹਿਰ ਅੰਦਰ ਕੀਤਾ ਗਿਆ ਮੋਟਰਸਾਈਕਲ ਮਾਰਚ <br/>

Ad Position 21
No active advertisement
ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਇਫਟੂ ਦੇ ਆਗੂ | ਤਸਵੀਰ: ਵਿਸ਼ਾਲ ਮੁੰਨਾ <br/> 04-01-2026
ਗੁਰਦਾਸਪੁਰ, 3 ਜਨਵਰੀ (ਗੁਰਪ੍ਰਤਾਪ ਸਿੰਘ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਵਲੋਂ ਲੇਬਰ ਕੋਡਾ ਦੇ ਵਿਰੋਧ ਵਿਚ ਸ਼ੁਰੂ ਕੀਤੀ ਰਾਜ ਪੱਧਰੀ ਮੁਹਿੰਮ ਤਹਿਤ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਮੋਟਰਸਾਈਕਲ ਮਾਰਚ ਕੱਢਿਆ ਗਿਆ | ਇਹ ਮਾਰਚ ਇਫਟੂ ਦਫ਼ਤਰ ਬਹਿਰਾਮਪੁਰ ਰੋਡ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਸ਼ਹੀਦ ਨਵਦੀਪ ਸਿੰਘ ਚੌਕ ਤੋਂ ਹੁੰਦੇ ਹੋਏ ਗੀਤਾ ਭਵਨ ਰੋਡ, ਹਨੂਮਾਨ ਚੌਕ, ਜਹਾਜ਼ ਚੌਕ, ਪੁਰਾਣਾ ਬੱਸ ਸਟੈਂਡ ਅਤੇ ਡਾਕਖ਼ਾਨਾ ਚੌਕ ਤੱਕ ਕੀਤਾ ਗਿਆ | ਇਸ ਮੌਕੇ ਹਨੂਮਾਨ ਚੌਕ ਵਿਚ ਰੈਲੀ ਕਰਕੇ ਲੋਕਾਂ ਨੂੰ ਲੇਬਰ ਕੋਡਾਂ ਬਾਰੇ ਚੇਤੰਨ ਕੀਤਾ ਗਿਆ | ਪੁਰਾਣੇ ਬੱਸ ਸਟੈਂਡ ਵਿਚ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਫਟੂ ਆਗੂਆਂ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਵਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗਿ੍ਫਤਾਰ ਕਰਨ ਅਤੇ ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਦੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਮੁਕੇਸ਼ ਮਲੌਦ ਨੂੰ ਜਲਦ ਰਿਹਾਅ ਕਰਨ ਅਤੇ ਪੱਤਰਕਾਰਾਂ 'ਤੇ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ | ਆਗੂਆਂ ਨੇ ਕੇਂਦਰ ਸਰਕਾਰ ਵਲੋਂ 21 ਨਵੰਬਰ 2025 ਤੋਂ ਲਾਗੂ ਕੀਤੇ ਕਿਰਤ ਕੋਡ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ | ਉਨ੍ਹਾਂ ਕਿਹਾ ਕਿ ਇਹ ਲੇਬਰ ਕੋਡ ਯੂਨੀਅਨ ਬਣਾਉਣ, ਹੜਤਾਲ ਦੇ ਅਧਿਕਾਰਾਂ, ਰੁਜ਼ਗਾਰ ਦੀ ਸੁਰੱਖਿਆ ਸਬੰਧੀ ਕਾਨੂੰਨੀ ਜਵਾਬਦੇਹੀ ਨੂੰ ਕਮਜ਼ੋਰ ਕਰਦੇ ਹਨ | ਸਕੀਮ ਵਰਕਰਾਂ, ਗਿਗ ਵਰਕਰਾਂ, ਕੱਚੇ ਕਾਮੇ ਅਤੇ ਆਊਟਸੋਰਸ ਕਰਮਚਾਰੀਆਂ ਦੇ ਹਿਤਾਂ 'ਤੇ ਵੀ ਨਾਕਾਰਾਤਮਿਕ ਪ੍ਰਭਾਵ ਪਾਉਂਦੇ ਹਨ | ਆਗੂਆਂ ਮਨਰੇਗਾ ਕਾਨੂੰਨ ਨੂੰ ਬਦਲਣ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਵੀ ਅਲੋਚਨਾ ਕੀਤੀ | ਆਗੂਆਂ ਕਿਹਾ ਕਿ ਮਜ਼ਦੂਰ ਵਰਗ ਨੂੰ ਇਕਜੁੱਟ ਹੋ ਕੇ ਪੁਰਾਣੇ ਕਿਰਤ ਕਾਨੰੂਨ ਬਹਾਲ ਕਰਨ ਦੀ ਮੰਗ ਕਰਨੀ ਚਾਹੀਦੀ ਹੈ | ਇਸ ਮੌਕੇ ਜੋਤੀ ਲਾਲ, ਬੋਧਰਾਜ, ਸੰਦੀਪ ਹੱਲਾ, ਮਹਿੰਗਾ ਰਾਮ, ਸੰਪੂਰਨ ਚੰਦ, ਓਮ ਪ੍ਰਕਾਸ਼, ਸਤਪਾਲ, ਜਤਿੰਦਰ ਸਿੰਘ ਅਤੇ ਰਾਹੁਲ ਜੋਸ਼ੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦੇ ਕਰੀਬ ਅੱਠ ਦਹਾਕਿਆਂ ਵਿਚ ਵੀ ਗੁਰਦਾਸਪੁਰ 'ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕਰ ਸਕੀਆਂ ਸਮੇਂ ਦੀਆਂ ਸਰਕਾਰਾਂ... ਅਗਲੀ ਖ਼ਬਰ ਵਿਜੀਲੈਂਸ ਨੇ ਮਜੀਠੀਆ ਮਾਮਲੇ 'ਚ ਹਰਪ੍ਰੀਤ ਗੁਲਾਟੀ ਦਾ ਮੁੜ ਰਿਮਾਂਡ ਮੰਗਿਆ
Ad Position 24