07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵਿਜੀਲੈਂਸ ਨੇ ਮਜੀਠੀਆ ਮਾਮਲੇ 'ਚ ਹਰਪ੍ਰੀਤ ਗੁਲਾਟੀ ਦਾ ਮੁੜ ਰਿਮਾਂਡ ਮੰਗਿਆ

Ad Position 21
No active advertisement
ਅਜੀਤ ਡੈਸਕ 04-01-2026
ਐੱਸ. ਏ. ਐੱਸ. ਨਗਰ, 3 ਜਨਵਰੀ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ 25 ਜੂਨ, 2025 ਨੂੰ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਦੀ ਅਦਾਲਤ ਵਿਖੇ ਹੋਈ | ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਕਰੀਬੀ ਮੰਨੇ ਜਾਣ ਵਾਲੇ ਹਰਪ੍ਰੀਤ ਸਿੰਘ ਗੁਲਾਟੀ ਨੂੰ ਅਦਾਲਤ ਵਿਖੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ | ਅਦਾਲਤ ਅੱਗੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਹਰਪ੍ਰੀਤ ਸਿੰਘ ਗੁਲਾਟੀ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਨ ਲਈ ਅਰਜ਼ੀ ਦਾਖ਼ਲ ਕੀਤੀ ਗਈ | ਵਿਜੀਲੈਂਸ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਗੁਲਾਟੀ ਦੀ ਗਿ੍ਫ਼ਤਾਰੀ ਨੂੰ 40 ਦਿਨ 8 ਜਨਵਰੀ ਨੂੰ ਪੂਰੇ ਹੋਣ ਜਾ ਰਹੇ ਹਨ ਅਤੇ ਬੀ. ਐੱਨ. ਐੱਸ. ਐੱਸ. ਦੇ ਉਪਬੰਧਾਂ ਅਨੁਸਾਰ ਤਫ਼ਤੀਸ਼ੀ ਅਫ਼ਸਰ ਨੂੰ ਗਿ੍ਫ਼ਤਾਰੀ ਦੇ ਪਹਿਲੇ 40 ਦਿਨਾਂ ਅੰਦਰ ਕੁੱਲ 15 ਦਿਨਾਂ ਦਾ ਪੁਲਿਸ ਰਿਮਾਂਡ ਲੈਣ ਦਾ ਪ੍ਰਾਵਧਾਨ ਹੈ | ਇਸੇ ਕਾਰਨ ਵਿਜੀਲੈਂਸ ਵਲੋਂ ਬਾਕੀ ਰਹਿੰਦੇ ਸਮੇਂ ਦਾ ਲਾਭ ਲੈਂਦਿਆਂ ਪੁਲਿਸ ਰਿਮਾਂਡ ਦੀ ਮੰਗ ਰੱਖੀ ਗਈ ਹੈ | ਇਸ ਅਰਜ਼ੀ 'ਤੇ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਅਗਲੇਰੀ ਸੁਣਵਾਈ ਭਲਕੇ 5 ਜਨਵਰੀ ਲਈ ਤੈਅ ਕੀਤੀ ਹੈ, ਜਿਸ ਦੌਰਾਨ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ | ਫ਼ਿਲਹਾਲ ਬਿਕਰਮ ਸਿੰਘ ਮਜੀਠੀਆ ਵਿਰੁੱਧ ਇਸੇ ਮਾਮਲੇ ਸੰਬੰਧੀ ਦੋਸ਼ ਤੈਅ ਕਰਨ ਦੀ ਕਾਰਵਾਈ ਅੱਗੇ ਨਹੀਂ ਵਧ ਸਕੀ | ਅਦਾਲਤ ਨੇ ਇਸ ਸੰਬੰਧੀ ਅਗਲੀ ਸੁਣਵਾਈ 17 ਜਨਵਰੀ ਲਈ ਤੈਅ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਇਫਟੂ ਵਲੋਂ ਸ਼ਹਿਰ ਅੰਦਰ ਕੀਤਾ ਗਿਆ ਮੋਟਰਸਾਈਕਲ ਮਾਰਚ <br/> ਅਗਲੀ ਖ਼ਬਰ ਹਾਈ ਕੋਰਟ ਵਲੋਂ ਸਾਬਕਾ ਫ਼ੌਜੀਆਂ ਲਈ ਅਪੰਗਤਾ ਪੈਨਸ਼ਨਾਂ ਬਾਰੇ ਸਪੱਸ਼ਟ ਹੁਕਮ ਜਾਰੀ-ਅੱਧੀ ਦਰਜਨ ਪਟੀਸ਼ਨਾਂ ਖ਼ਾਰਜ ਕਿਹਾ...
Ad Position 24