07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ 'ਚ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰਿਆਂ ਦਾ ਸਵਾਗਤ ਕਰਦੀ ਹੋਈ ਸੰਗਤ | ਤਸਵੀਰ : ਜਤਿੰਦਰ ਕੱਦ <br/> 04-01-2026
ਬਟਾਲਾ, 3 ਜਨਵਰੀ (ਹਰਦੇਵ ਸਿੰਘ ਸੰਧੂ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ, ਜੋ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਅੱਚਲੀ ਗੇਟ, ਮੀਆਂ ਮੁਹੱਲਾ, ਧਰਮਪੁਰਾ ਕਾਲੋਨੀ, ਜਲੰਧਰ ਰੋਡ, ਕਾਦੀਆਂ ਚੁੰਗੀ, ਬੇਰਿੰਗ ਕਾਲਜ, ਹਕੀਕਤ ਰਾਏ ਸਮਾਧ, ਹੰਸਲੀ ਪੁਲ, ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ, ਸ਼ਾਸਤਰੀ ਨਗਰ, ਪੁਲਿਸ ਲਾਇਨ ਰੋਡ, ਜੀ.ਟੀ. ਰੋਡ, ਕਾਦੀਆਂ ਫਾਟਕ, ਗੁਰੂ ਨਾਨਕ ਨਗਰ, ਸਿੰਬਲ ਚੌਕ, ਕਾਹਨੂੰਵਾਨ ਰੋਡ, ਜੀ.ਟੀ. ਰੋਡ, ਗਾਂਧੀ ਚੌਕ, ਸਿਟੀ ਰੋਡ, ਸਿਨੇਮਾ ਰੋਡ, ਗੁਰਦੁਆਰਾ ਸਤਿਕਰਤਾਰੀਆਂ, ਨਹਿਰੂ ਗੇਟ, ਸਿਟੀ ਥਾਣਾ, ਓਹਰੀ ਗੇਟ, ਭੰਡਾਰੀ ਗੇਟ, ਠਠਿਆਰੀ ਗੇਟ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਕੰਧ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਤੇ ਬੈਂਡ ਵਾਜਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ, ਰਸਤੇ ਵਿਚ ਸੰਗਤ ਵਲੋਂ ਨਗਰ ਕੀਰਤਨ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਦੇ ਮੈਂਬਰਾਂ ਵਲੋਂ ਨਗਰ ਕੀਰਤਨ 'ਚ ਸ਼ਾਮਲ ਸੰਗਤ ਦੀ ਲੰਗਰ ਛਕਾ ਕੇ ਸੇਵਾ ਕੀਤੀ ਗਈ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ, ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਸਾ. ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਪਲਵਿੰਦਰ ਸਿੰਘ ਲੰਬੜਦਾਰ ਕੌਂਸਲਰ, ਸਮਸ਼ੇਰ ਸਿੰਘ ਚੀਮਾ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਰਜਿੰਦਰ ਸਿੰਘ ਪੱਦਮ, ਗਿਆਨੀ ਹਰਬੰਸ ਸਿੰਘ ਹੰਸਪਾਲ, ਮਨਜੀਤ ਸਿੰਘ ਹੈਪੀ, ਸਤਨਾਮ ਸਿੰਘ ਪੱਡਾ, ਬਲਵਿੰਦਰ ਸਿੰਘ ਚੱਠਾ ਕੌਂਸਲਰ, ਮੈਨੇਜਰ ਜਤਿੰਦਰ ਸਿੰਘ ਚੀਮਾ, ਮਾ. ਪ੍ਰਵੀਨ ਸਿੰਘ, ਮੈਨੇਜਰ ਮਨਜੀਤ ਸਿੰਘ, ਮੈਨੇਜਰ ਦਵਿੰਦਰ ਸਿੰਘ ਲਾਲੀ, ਮੈਨੇਜਰ ਮਲਕੀਅਤ ਸਿੰਘ ਹੈਪੀ, ਭੁਪਿੰਦਰ ਸਿੰਘ ਟਿੰਕੂ, ਸੁਨੀਲ ਕੁਮਾਰ ਸ਼ਮੀ, ਕੁਲਵੰਤ ਸਿੰਘ ਕੌਂਸਲਰ, ਪਿ੍ੰਸ ਚੱਠਾ, ਕੁਲਵਿੰਦਰ ਸਿੰਘ ਜੱਸਲ, ਭਾਈ ਗੁਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਕੰਧ ਸਾਹਿਬ, ਗੁਰਿੰਦਰ ਸਿੰਘ ਸੈਦਪੁਰ, ਸਤਨਾਮ ਸਿੰਘ ਸਮਰੱਥ, ਬਾਬਾ ਲੱਖਾ ਸਿੰਘ, ਓ.ਪੀ. ਸਿੰਘ ਕਾਹਲੋਂ, ਗੁਰਜੀਤ ਸਿੰਘ ਡਾਲਰ, ਰਣਧੀਰ ਸਿੰਘ, ਹਰਮਨ ਸਿੰਘ ਅਲੋਵਾਲ, ਬੀਬੀ ਜਤਿੰਦਰ ਕੌਰ, ਬੀਬੀ ਪ੍ਰਭਜੋਤ ਕੌਰ, ਕਸ਼ਮੀਰ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਪਾਂਸਰਸ਼ਿਪ ਯੋਜਨਾ ਨਾਲ ਲੋੜਵੰਦ ਬੱਚਿਆਂ ਨੂੰ ਮਿਲ ਰਹੀ ਪਰਿਵਾਰਕ ਸੁਰੱਖਿਆ-ਗਗਨਦੀਪ ਸਿੰਘ ਅਗਲੀ ਖ਼ਬਰ ਬਟਾਲਾ 'ਚ ਨਗਰ ਕੀਰਤਨ ਦੌਰਾਨ ਰਸਤੇ 'ਚ ਲੱਗੇ ਕੂੜੇ ਦੇ ਢੇਰ ਕਾਰਨ ਸੰਗਤਾਂ ਹੋਈਆਂ ਨਿਰਾਸ਼ <br/>
Ad Position 24