ਡੇਰਾ ਬਾਬਾ ਨਾਨਕ, 24 ਜਨਵਰੀ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੇ 10 ਡੋਗਰਾ ਮਾਰਗ ਸਥਿਤ ਗੁਰਦੁਆਰਾ ਬਾਬਾ ਸ੍ਰੀਚੰਦ ਜੀ ਵਿਖੇ ਬਾਬਾ ਸ੍ਰੀਚੰਦ ਜੀ ਚੈਰੀਟੇਬਲ ਟਰੱਸਟ ਵਲੋਂ ਬਾਬਾ ਲਖਮੀ ਦਾਸ ਦਾ ਜਨਮ ਦਿਹਾੜਾ ਟਰੱਸਟ ਦੇ ਚੇਅਰਮੈਨ ਐੱਨ. ਆਰ. ਆਈ. ਬਾਬਾ ਰਜਿੰਦਰ ਸਿੰਘ ਜੀ ਬੇਦੀ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਧਾਰੋਵਾਲੀ, ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਕੀਰਤਨੀ ਜਥੇ ਵਲੋਂ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਐੱਨ. ਆਰ. ਆਈ. ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ ਦੇ ਪਰਿਵਾਰ ਤੇ ਸਮੂਹ ਸੰਗਤਾਂ ਵਲੋਂ ਬਾਬਾ ਸ੍ਰੀਚੰਦ ਜੀ ਦਾ ਆਰਤਾ ਵੀ ਗਾਇਨ ਕੀਤਾ | ਉਪਰੰਤ ਗੁ: ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਭੁਪਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਧਾਰਮਿਕ ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਆਈ. ਏ. ਐੱਸ. ਡਾ. ਅਦਿੱਤਿਆ ਸ਼ਰਮਾ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਤਹਿਸੀਲਦਾਰ ਲਛਮਣ ਸਿੰਘ, ਬਾਬਾ ਬਲਬੀਰ ਸਿੰਘ ਬੇਦੀ ਚੋਲਾ ਸਾਹਿਬ ਵਾਲੇ, ਪਿ੍ੰਸੀਪਲ ਬਿਕਰਮਜੀਤ ਸਿੰਘ ਚਾਹਲ ਰਾਹੀਂ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ ਵਲੋਂ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੇਰਾ ਬਾਬਾ ਨਾਨਕ ਦੀਆਂ ਲੋੜਵੰਦ 51 ਵਿਦਿਆਰਥਣਾਂ ਨੂੰ ਸਹਾਇਤਾ ਵਜੋਂ 1-1 ਹਜ਼ਾਰ ਰੁਪਏ ਮਹੀਨਾਵਾਰ ਵਜ਼ੀਫ਼ਾ ਰਾਸ਼ੀ ਵੰਡੀ | ਇਸ ਮੌਕੇ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ, ਬਾਬਾ ਬਲਬੀਰ ਸਿੰਘ ਬੇਦੀ ਵਲੋਂ ਐੱਸ. ਡੀ. ਐੱਮ. ਅਦਿੱਤਿਆ ਸ਼ਰਮਾ, ਤਹਿਸੀਲਦਾਰ ਲਛਮਣ ਸਿੰਘ, ਪਿ੍ੰਸੀਪਲ ਬਿਕਰਮਜੀਤ ਸਿੰਘ ਚਾਹਲ, ਪਿ੍ੰਸੀਪਲ ਰੁਪਿੰਦਰਜੀਤ ਧਾਲੀਵਾਲ, ਮੈਡਮ ਕੰਵਲਜੀਤ ਸੋਢੀ, ਬਾਬਾ ਗੁਰਪ੍ਰੀਤ ਸਿੰਘ ਕਾਰਸੇਵਾ ਵਾਲੇ, ਚਮਕੌਰ ਸਿੰਘ ਲੁਧਿਆਣਾ ਵਾਲੇ, ਡਾ. ਤਰਲੋਚਨ ਸਿੰਘ ਸੋਖੀ, ਸਰਬਜੀਤ ਸਿੰਘ ਰੀਡਰ, ਐਡਵੋਕੇਟ ਰਾਜਨ ਬੇਦੀ, ਸਿਟੀ ਵੈਲਫੇਅਰ ਕਲੱਬ (ਰਜਿ.) ਦੇ ਅਹੁਦੇਦਾਰਾਂ ਸਮੇਤ ਆਈਆਂ ਹੋਈ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਤੇ ਲੋਈ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਮਾਤਾ ਆਤਮਜੀਤ ਕੌਰ ਬੇਦੀ, ਬੀਬੀ ਮੁਹਿੰਦਰ ਕੌਰ ਬੇਦੀ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ, ਬਾਬਾ ਕੁਲਦੀਪ ਸਿੰਘ ਬੇਦੀ, ਸਿਟੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੇਸ਼ ਹਾਂਡਾ, ਸੀਨੀਅਰ ਮੀਤ ਪ੍ਰਧਾਨ ਡਾ. ਅਸ਼ੋਕ ਸੋਨੀ, ਮੀਤ ਪ੍ਰਧਾਨ ਵਿਜੇ ਵਿੱਗ, ਮਾਸਟਰ ਤੇਜਿੰਦਰਜੀਤ ਸਿੰਘ ਪੂੰਨੀ, ਮਾਸਟਰ ਅਰਵਿੰਦਰਪਾਲ ਸਿੰਘ, ਮਾਸਟਰ ਪਲਵਿੰਦਰ ਸਿੰਘ, ਹਰਭਜਨ ਸਿੰਘ ਡਿਗਰਾ, ਰਮੇਸ਼ ਬੱਬਰ, ਰਾਜੇਸ਼ ਡੋਗਰਾ, ਸੱਤਪਾਲ ਜ਼ਖਮੀ, ਚੇਤਨ ਕੁਮਾਰ, ਡਾ. ਕਮਲ ਕਿਸ਼ੋਰ ਅੱਤਰੀ ਪਿ੍ੰਸੀਪਲ ਸਰਕਾਰੀ ਕਾਲਜ ਕਲਾਨੌਰ, ਪ੍ਰੋਫੈਸਰ ਜੁਝਾਰ ਸਿੰਘ, ਮਹੰਤ ਲਖਵਿੰਦਰ ਦਾਸ, ਦੀਪਕ ਸ਼ਰਮਾ, ਗੁਰਦੀਪ ਸਿੰਘ ਜੌੜੀਆਂ ਖੁਰਦ, ਮਾਸਟਰ ਖੁਸ਼ਬੀਰ ਸਿੰਘ, ਮਾਸਟਰ ਸੂਬਾ ਸਿੰਘ, ਗਿਆਨੀ ਮਹਿੰਦਰ ਸਿੰਘ, ਬਾਬਾ ਮੰਗਲ ਦਾਸ, ਬਾਵਾ ਸਿੰਘ ਭੋਲਾ ਦਰਜੀ, ਮਹੰਤ ਭਗਵਾਨ ਦਾਸ, ਮਾਸਟਰ