ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 24 ਜਨਵਰੀ (ਸਤਬੀਰ ਸਿਘ ਘੁੰਮਣ, ਰਵੀ ਭਗਤ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਚਰਚਿਤ ਪਿੰਡ ਬਜ਼ੁਰਗਵਾਲ ਵਿਖੇ ਕਰੀਬ 4 ਸਾਲ ਪਹਿਲਾਂ ਕਿਸੇ ਮਸਲੇ ਨੂੰ ਲੈ ਕੇ ਗੁਰਦਆਰਾ ਸਾਹਿਬ ਵਿਖੇ 2 ਧਿਰਾਂ ਦਾ ਆਪਸੀ ਤਕਰਾਰ ਖੂਨੀ ਝੜਪ ਵਿਚ ਬਦਲ ਜਾਣ ਕਾਰਨ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ | ਉਸ ਸਮੇਂ ਤੋਂ ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ | ਹੁਣ ਉਕਤ ਮਾਮਲੇ ਨੂੰ ਲੈ ਕੇ ਪਿੰਡ ਅਤੇ ਇਲਾਕੇ ਦੇ ਸੂਝਵਾਨ ਵਿਅਕਤੀਆਂ ਵਲੋਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਲਈ ਦੋਹਾਂ ਧਿਰਾਂ ਨੂੰ ਹਰਤਾਜ ਸਿੰਘ ਘੁੰਮਣ ਕਲਾਂ ਦੇ ਘਰ ਬੁਲਾ ਕੇ ਦੋਵਾਂ ਧਿਰਾਂ ਦੇ ਆਪਸੀ ਮਤਭੇਦਾਂ ਨੂੰ ਦੂਰ ਕਰਦੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ, ਜਿਸ ਦੀ ਪਿੰਡ ਤੇ ਇਲਾਕੇ ਅੰਦਰ ਸ਼ਾਲਾਘਾ ਹੋ ਰਹੀ ਹੈ | ਹਰਤਾਜ ਸਿੰਘ ਘੁੰਮਣ ਨੇ ਦੱਸਿਆ ਕਿ ਦੋਹਾਂ ਧਿਰਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਿੰਡ ਵਿਚ ਆਪਸੀ ਭਾਈਚਾਰਕ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਦੋਵਾਂ ਧਿਰਾਂ ਦੇ ਆਗੂ ਹਰਦੀਪ ਸਿਘ ਬਜ਼ੁਰਗਵਾਲ, ਬਿਕਰਮਜੀਤ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਨਵਤਾਜ ਸਿੰਘ, ਆਸ਼ੀਸ, ਜਗਨਜੀਤ ਸਿੰਘ, ਸਰਤਾਜ ਸਿੰਘ ਨੰਬਰਦਾਰ, ਮਨਜਿੰਦਰ ਸਿੰਘ, ਨਿਸ਼ਾਨ ਸਿੰਘ, ਇਰਵਣ ਸਿੰਘ, ਮਹਿਤਾਬ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਹਰਭਜਨ ਸਿੰਘ, ਜਰਨੈਲ ਸਿੰਘ, ਹਰਪਾਲ ਸਿੰਘ ਸਮੇਤ ਹੋਰ ਇਲਾਕੇ ਦੇ ਮੁਹਤਬਰ ਵਿਅਕਤੀ ਹਾਜ਼ਰ ਸਨ |