ਬਟਾਲਾ, 24 ਜਨਵਰੀ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ (ਸੀ. ਬੀ. ਐਸ. ਈ.) ਢਡਿਆਲਾ ਨੱਤ ਦੀ 'ਏਕ ਭਾਰਤ ਸ਼੍ਰੇਸ਼ਟ ਕਲੱਬ' ਵਲੋਂ ਰਾਸ਼ਟਰੀ ਮਤਦਾਤਾ ਦਿਵਸ ਸੰਬੰਧ ਜਾਗਰੂਕਤਾ ਪੋ੍ਰਗਰਾਮ ਕਰਵਾਇਆ, ਜਿਸ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੁਰਦਿਆਲ ਸਿੰਘ ਚੇਅਰਮੈਨ ਵਲੋਂ ਦੱਸਿਆ ਕਿ ਸੰਵਿਧਾਨ ਦੇ ਅਨੁਸਾਰ ਹਰਕੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਚੰਗਾ ਪ੍ਰਸ਼ਾਸਨ ਚਾਹੁੰਦੇ ਹੋ ਤਾਂ ਹਰ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਹੋਣ ਦੀ ਲੋੜ ਤੇ ਵੋਟ ਦੀ ਸੁਚੱਜੀ ਵਰਤੋਂ ਹੀ ਚੰਗਾ ਭਵਿੱਖ ਸਿਰਜ ਸਕਦੀ ਹੈ | ਭਾਰਤੀ ਸੰਵਿਧਾਨ ਦੇ ਮੁਤਾਬਿਕ ਮਤਦਾਤਾ ਆਪਣੀ ਮਰਜ਼ੀ ਦੇ ਅਨੁਸਾਰ ਇਕ ਸੁਚੱਜੇ ਲੀਡਰ ਦੀ ਚੋਣ ਕਰ ਸਕਦਾ ਹੈ, ਜਿਸ ਕਰ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਇਆ ਜਾ ਸਕੇ | ਡਾਇ: ਪਿ੍ੰਸੀਪਲ ਸ੍ਰੀਮਤੀ ਜਸਬਿੰਦਰ ਕੌਰ ਵਲੋਂ ਸਾਰਿਆਂ ਨੂੰ ਇਕ ਸੁਚੇਤ ਵੋਟਰ ਬਣਨ ਦਾ ਸੰਦੇਸ਼ ਦਿੱਤਾ | ਉਪਰੰਤ ਪ੍ਰੋਗਰਾਮ ਦੇ ਸੰਚਾਲਕ ਦੇ ਕਲੱਬ ਦੇ ਇੰਚਾਰਜ ਅਧਿਆਪਕ ਸ੍ਰੀ ਹਰਦੀਪ ਸਿੰਘ ਵਲੋਂ ਰਾਸ਼ਟਰੀ ਮਤਦਾਤਾ ਦਿਵਸ ਸੰਬੰਧੀ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪ੍ਰਣ ਵੀ ਦੁਆਇਆ | ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |