ਕਲਾਨੌਰ, 24 ਜਨਵਰੀ (ਪੁਰੇਵਾਲ)-ਖੇਤੀਬਾੜੀ ਖੋਜ ਤੇ ਨਵੀਨਤਾ ਕੇਂਦਰ ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਵਿਖੇ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ 'ਕੁਦਰਤੀ ਖੇਤੀਬਾੜੀ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ | ਦੂਜੇ ਦਿਨ ਡਾ. ਅਮਰੀਕ ਸਿੰਘ ਸੰਯੁਕਤ ਡਾਇਰੈਕਟਰ ਅਤੇ ਕੇਨ ਕਮਿਸ਼ਨਰ ਖੇਤੀਬਾੜੀ ਵਿਭਾਗ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ | ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਮਹਿਮਾਨ ਲਈ ਸਵਾਗਤੀ ਸ਼ਬਦ ਬੋਲੇ | ਉਪਰੰਤ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਧੁਨਿਕ ਸਮੇਂ ਤਕਨਾਲੋਜੀ ਦੀ ਕਾਢ ਨਾਲ ਖੇਤੀਬਾੜੀ ਤੇ ਵਾਤਾਵਰਨ 'ਚ ਵਿਗਾੜ ਪੈ ਗਏ ਹਨ, ਜਿਸ ਦੇ ਮਨੁੱਖ ਨੂੰ ਹਾਨੀਕਾਰਕ ਨਤੀਜੇ ਭੁਗਤਣੇ ਪੈ ਰਹੇ ਹਨ | ਇਸ ਲਈ ਭਾਰਤ ਸਰਕਾਰ ਵਲੋਂ ਕੁਦਰਤੀ ਖੇਤੀਬਾੜੀ ਨਾਲ ਸਬੰਧਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਸਰੋਤਿਆਂ ਨੂੰ ਕਿਚਨ ਗਾਰਡਨ ਕਰਨ ਲਈ ਪ੍ਰੇਰਿਤ ਕੀਤਾ ਤੇ ਕੁਝ ਉਦਾਹਰਨਾਂ ਦੇ ਕੇ ਕੁਦਰਤੀ ਖੇਤੀਬਾੜੀ ਦੇ ਲਾਭ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀਬਾੜੀ ਦੀ ਘਰਾਂ ਤੋਂ ਸ਼ੁਰੂਆਤ ਕਰਨੀ ਹੋਵੇਗੀ ਤੇ ਮਾਰਕੀਟਿੰਗ ਵੀ ਖੁਦ ਹੀ ਕਰਨੀ ਹੋਵੇਗੀ | ਪਿ੍ੰਸੀਪਲ ਤੇ ਸਮੂਹ ਸਟਾਫ਼ ਵਲੋਂ ਡਾ. ਅਮਰੀਕ ਸਿੰਘ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ. ਨਵਦੀਪ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਸਤਿੰਦਰ ਕੌਰ, ਪ੍ਰੋ. ਜੁਝਾਰ ਸਿੰਘ ਬਾਜਵਾ, ਪ੍ਰੋ. ਆਰਤੀ ਮਹਾਜਨ, ਪ੍ਰੋ. ਅੰਮਿ੍ਤਪਾਲ ਕੌਰ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਪੂਜਾ ਦੇਵੀ, ਪ੍ਰੋ. ਅੰਜਨਾ ਸ਼ਰਮਾ, ਪ੍ਰੋ. ਸ਼ਿਵਾਨੀ, ਪ੍ਰੋ. ਰਿਧਿਮਾ ਮਹਾਜਨ ਅਤੇ ਕਾਲਜ ਦੇ ਕਲਰਕ ਹਰਜੰਤ ਸਿੰਘ ਮੌਜੂਦ ਸਨ | ਮੰਚ ਦਾ ਸੰਚਾਲਨ ਪ੍ਰੋ. ਸੰਦੀਪ ਚੰਚਲ ਨੇ ਨਿਭਾਇਆ |