20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਤਰੱਕੀ ਸਮੇਂ ਟੈੱਟ ਦੀ ਸ਼ਰਤ ਲਗਾਉਣਾ ਅਧਿਆਪਕ ਵਰਗ ਨਾਲ ਧੱਕਾ-ਸੀ. ਐਂਡ ਵੀ. ਟੀਚਰ ਯੂਨੀਅਨ

Ad Position 21
No active advertisement
ਅਜੀਤ ਡੈਸਕ 25-01-2026
ਵਡਾਲਾ ਗ੍ਰੰਥੀਆਂ, 24 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਸੀ. ਐਂਡ ਵੀ. ਟੀਚਰ ਯੂਨੀਅਨ ਪੰਜਾਬ ਨੇ ਸਿੱਖਿਆ ਵਿਭਾਗ ਵਲੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਲਈ ਟੈੱਟ ਲਾਜ਼ਮੀ ਕਰਨ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ, ਅਵਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਸੰਗਰੂਰ, ਬਬਲਜੀਤ ਸਿੰਘ ਰੰਧਾਵਾ, ਸਾਗਰ ਪਰਾਸ਼ਰ ਅਤੇ ਹਰਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਫ਼ੈਸਲਾ ਅਧਿਆਪਕ ਵਰਗ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸਿਰਫ਼ ਉਨ੍ਹਾਂ ਅਧਿਆਪਕਾਂ ਨੂੰ ਹੀ ਮਾਸਟਰ ਕੇਡਰ ਵਿਚ ਤਰੱਕੀ ਲਈ ਸਟੇਸ਼ਨ ਦਿੱਤੇ ਜਾਣਗੇ, ਜਿਨ੍ਹਾਂ ਨੇ ਟੈੱਟ ਪਾਸ ਕੀਤਾ ਹੋਵੇ, ਜੋ ਕਿ ਸਰਾਸਰ ਗ਼ੈਰ-ਇਨਸਾਫ਼ੀ ਹੈ | ਤਰੱਕੀ ਦਾ ਆਧਾਰ ਸੇਵਾ ਤੇ ਤਜਰਬਾ ਰਹੇ ਹਨ, ਨਾ ਕਿ ਵਾਰ-ਵਾਰ ਟੈਸਟ ਲਗਾ ਕੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕ ਆਪਣੀ ਨਿਯੁਕਤੀ ਸਮੇਂ ਲਾਜ਼ਮੀ ਯੋਗਤਾਵਾਂ ਤੇ ਟੈਸਟ ਪਾਸ ਕਰ ਕੇ ਹੀ ਸੇਵਾ ਵਿਚ ਆਏ ਸਨ, ਪਰ ਹੁਣ ਤਰੱਕੀ ਵੇਲੇ ਟੈੱਟ ਦੀ ਸ਼ਰਤ ਲਗਾਉਣਾ ਅਧਿਆਪਕਾਂ ਨਾਲ ਧੋਖਾ ਹੈ | ਯੂਨੀਅਨ ਨੇ ਐਲਾਨ ਕੀਤਾ ਕਿ ਟੈੱਟ ਪਾਸ ਕਰਨ ਦੀ ਦੌੜ ਵਿਚ ਸ਼ਾਮਿਲ ਹੋਣ ਦੀ ਬਜਾਏ ਅਧਿਆਪਕ ਵਰਗ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਅਜਿਹੇ ਲੋਕ ਵਿਰੋਧੀ ਫ਼ੈਸਲੇ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ | ਉਨ੍ਹਾਂ ਸਵਾਲ ਉਠਾਇਆ ਕਿ ਜਿਨ੍ਹਾਂ ਅਧਿਆਪਕਾਂ ਦੀ ਭਰਤੀ 2009 ਤੋਂ ਪਹਿਲਾਂ ਹੋਈ ਹੈ, ਉਨ੍ਹਾਂ 'ਤੇ ਟੈੱਟ ਦੀ ਸ਼ਰਤ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ | ਜਦੋਂ 2004 ਤੋਂ ਬਾਅਦ ਭਰਤੀ ਕਰਮਚਾਰੀਆਂ 'ਤੇ ਪੁਰਾਣੀ ਪੈਨਸ਼ਨ ਸਕੀ ਲਾਗੂ ਨਹੀਂ ਹੁੰਦੀ ਤਾਂ ਫਿਰ ਅਧਿਆਪਕਾਂ 'ਤੇ ਟੈੱਟ ਦੀ ਸ਼ਰਤ ਲਗਾਉਣਾ ਬੇਮਾਨੀ ਤੇ ਗ਼ੈਰ-ਨਿਆਂ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ 'ਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਕੁਦਰਤੀ ਖੇਤੀਬਾੜੀ ਵਿਸ਼ੇ 'ਤੇ ਦੋ ਦਿਨਾ ਸੈਮੀਨਾਰ ਸਮਾਪਤ
Ad Position 24