ਗੁਰਦਾਸਪੁਰ, 24 ਜਨਵਰੀ (ਚੱਕਰਾਜਾ)-ਐੱਸ.ਸੀ.ਈ.ਆਰ.ਟੀ ਵਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਨ (ਡਾਈਟ) ਸੰਗਰੂਰ ਵਿਖੇ ਪਿਛਲੇ ਦਿਨੀਂ ਕਰਵਾਏ ਰਾਜ ਪੱਧਰੀ ਯੁਵਕ ਮੇਲੇ 'ਚ ਡਾਈਟ ਗੁਰਦਾਸਪੁਰ ਦੇ ਸਿੱਖਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਉਂਦਿਆਂ ਜ਼ਿਲ੍ਹੇ ਦਾ ਨਾਂਅ ਪੂਰੇ ਪੰਜਾਬ 'ਚ ਚਮਕਾਇਆ ਹੈ | ਮੇਲੇ 'ਚ ਪੰਜਾਬ ਦੀਆਂ 15 ਡਾਈਟਾਂ ਨੇ ਭਾਗ ਲਿਆ, ਜਿਸ 'ਚੋਂ ਗੁਰਦਾਸਪੁਰ ਦੀ ਟੀਮ ਦਾ ਦਬਦਬਾ ਰਿਹਾ | ਮੇੇਲੇ 'ਚ ਕੋਆਰਡੀਨੇਟਰ ਦੀ ਭੂਮਿਕਾ ਲੈਕ: ਤਰੁਣਜੋਤ ਕੌਰ ਨੇ ਨਿਭਾਈ | ਡਾਈਟ ਗੁਰਦਾਸਪੁਰ ਦੀ ਗਿੱਧਾ ਟੀਮ ਨੇ ਆਪਣੀ ਪੇਸ਼ਕਾਰੀ ਸਦਕਾ ਪੂਰੇ ਪੰਜਾਬ 'ਚੋਂ ਦੂਸਰਾ ਸਥਾਨ ਹਾਸਲ ਕੀਤਾ | ਟੀਮ ਦੇ ਮੈਂਬਰਾਂ ਦੀਕਸ਼ਾ, ਸ਼ਾਮਲੀ ਕਟੋਚ, ਪਰਮਜੀਤ ਕੌਰ, ਆਸ਼ਵਿਨ ਸ਼ਰਮਾ, ਲਵਪ੍ਰੀਤ ਕੌਰ, ਕੰਗਨਾ, ਅਨੂੰ ਬਾਲਾ, ਅੰਕਿਤਾ, ਸ਼ਾਲੂ ਕੁਮਾਰੀ, ਪੂਜਾ ਰਾਣੀ, ਰੁਚੀ, ਮੀਨੂੰ ਆਦਿ ਦੇ ਜੋਸ਼ ਤੇ ਉਤਸ਼ਾਹ ਨੇ ਦਰਸ਼ਕਾਂ ਤੇ ਜੱਜਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ | ਗਿੱਧਾ ਕੋਚ ਕਾਜਲ ਸ਼ਰਮਾ ਦੀ ਅਗਵਾਈ ਹੇਠ ਤਿਆਰ ਕੀਤੀ ਇਸ ਪੇਸ਼ਕਾਰੀ ਨੇ ਮੇਲੇ 'ਚ ਗੁਰਦਾਸਪੁਰ ਦੀ ਚੜ੍ਹਤ ਬਣਾਈ ਰੱਖੀ ਤੇ ਹੋਰਨਾਂ ਵੰਨਗੀਆਂ 'ਚ ਵੀ ਸੰਸਥਾ ਨੇ ਮੱਲ੍ਹਾਂ ਮਾਰੀਆਂ | ਲੋਕ ਗੀਤ 'ਚ ਪ੍ਰੀਤੀ ਨੇ ਸ਼ਾਨਦਾਰ ਗਾਇਕੀ ਨਾਲ ਪੰਜਾਬ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਜਦੋਂ ਕਿ ਕਵਿਤਾ ਉਚਾਰਨ 'ਚ ਜੁਗਲ ਕਿਸ਼ੋਰ ਨੇ ਕਾਵਿ-ਕਲਾ ਸਦਕਾ ਤੀਸਰਾ ਸਥਾਨ ਹਾਸਲ ਕੀਤਾ | ਭੰਗੜੇ 'ਚ ਜਸ਼ਨ ਕੁਮਾਰ, ਹਰਮਨਪ੍ਰੀਤ ਸਿੰਘ, ਨਵਜੋਤ ਸਿੰਘ, ਸਚਿਨ, ਗੌਰਵ, ਰੋਬਿਨ, ਮਨਜਿੰਦਰ ਤੇ ਅਮਨਪ੍ਰੀਤ ਸਿੰਘ ਦੀ ਟੀਮ ਨੇ ਆਪਣੇ ਜੋਸ਼ ਨਾਲ ਗੁਰਦਾਸਪੁਰ ਡਾਈਟ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ | ਰੋਲ ਪਲੇਅ 'ਚ ਜਸ਼ਨਪ੍ਰੀਤ ਸਿੰਘ, ਨਰਿੰਦਰ ਕੁਮਾਰ, ਤਮੰਨਾ, ਰਜਨੀ ਤੇ ਲਵਲੀਨ ਸ਼ਰਮਾ ਨੇ ਬਾਖ਼ੂਬੀ ਅਦਾਕਾਰੀ ਕੀਤੀ | ਇਸੇ ਤਰ੍ਹਾਂ ਅੱਖਰਕਾਰੀ 'ਚ ਮਾਨਸੀ ਦਿਮਾਨ, ਰੰਗੋਲੀ ਵਿਚ ਰਾਜਵਿੰਦਰ ਤੇ ਸਿਮਰਨਜੀਤ, ਪੋਸਟਰ ਮੇਕਿੰਗ 'ਚ ਸ਼ੀਤਲ, ਕੁਇਜ਼ ਵਿਚ ਅਮਿਤ, ਅਕਾਸ਼ ਤੇ ਸੁਮਿਤ, ਵਾਦ-ਵਿਵਾਦ 'ਚ ਕੋਮਲਪ੍ਰੀਤ ਤੇ ਜੀਵਨ, ਲੇਖ ਰਚਨਾ ਵਿਚ ਸੰਦੀਪ ਕੌਰ ਨੇ ਸੰਸਥਾ ਦੀ ਪ੍ਰਤੀਨਿਧਤਾ ਕਰਦਿਆਂ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | ਸਿੱਖਿਆਰਥੀਆਂ ਦੀ ਇਸ ਸ਼ਾਨਦਾਰ ਜਿੱਤ 'ਤੇ ਪਿ੍ੰਸੀਪਲ ਹਰਿੰਦਰ ਸੈਣੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂਆਂ ਨੂੰ ਵਧਾਈ ਦਿੱਤੀ | ਇਸ ਮੌਕੇ ਮੁਖੀ ਨਰੇਸ਼ ਕੁਮਾਰ, ਲੈਕ: ਤਰੁਣਜੋਤ ਕੌਰ, ਲੈਕ: ਸਰਿਤਾ ਰਾਣੀ, ਮੈਡਮ ਵੰਦਨਾ ਗੁਪਤਾ ਹਾਜ਼ਰ ਸਨ | ਕੋਚ ਕਾਜਲ ਸ਼ਰਮਾ, ਅਰਜੁਨ ਸਿੰਘ, ਮੰਗੂ ਉਸਤਾਦ, ਜੀਵਨ ਖੈਰੀ, ਸਾਵਣ ਕੁਮਾਰ, ਰਮਨੀਕ ਤੇ ਹਿਤੇਸ਼ ਨੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |