21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੌਜੋਵਾਲ ਪੰਚਾਇਤ ਤੋਂ ਸਰਪੰਚ ਬਣੇ ਹਰਦੀਪ ਸਿੰਘ ਮਠਾਰੂ ਤੇ ਪੰਚਾਂ ਦਾ ਪਿੰਡ 'ਚ ਭਰਵਾਂ ਸਵਾਗਤ

Ad Position 21
No active advertisement
ਪਿੰਡ ਮੌਜੋਵਾਲ ਤੋਂ ਸਰਪੰਚ ਬਣੇ ਹਰਦੀਪ ਸਿੰਘ ਮਠਾਰੂ ਤੇ ਪੰਚਾਇਤ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ | ਤਸਵੀਰ : ਪੁਰੇਵਾਲ <br/> 25-01-2026
ਕਲਾਨੌਰ, 24 ਜਨਵਰੀ (ਪੁਰੇਵਾਲ)-ਬੀਤੇ ਦਿਨ ਸਮਾਪਤ ਹੋਈਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਕਲਾਨੌਰ ਦੇ ਪਿੰਡ ਮੌਜੋਵਾਲ ਤੋਂ ਸਰਪੰਚ ਬਣੇ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਮਠਾਰੂ ਤੇ ਉਨ੍ਹਾਂ ਦੇ ਪੰਚਾਇਤ ਮੈਂਬਰਾਂ ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਕਸਤੂਰੀ ਲਾਲ, ਮਨੋਜ ਕੁਮਾਰ, ਸਮਸ਼ੇਰ ਸਿੰਘ, ਰੁਪਿੰਦਰ ਕੌਰ, ਸੁਖਵੰਤ ਕੌਰ, ਰਜਵੰਤ ਕੌਰ, ਕੁਲਦੀਪ ਕੌਰ ਦਾ ਪਿੰਡ ਪਹੁੰਚਣ 'ਤੇ ਵਰਕਰਾਂ ਤੇ ਸਮਰਥਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਸੀਨੀਅਰ ਆਗੂ ਜਥੇ. ਅਮਰੀਕ ਸਿੰਘ ਧਰਮੀ ਫ਼ੌਜੀ, ਸਰਪੰਚ ਲਲਿਤ ਸ਼ਰਮਾ, ਪਰਮਿੰਦਰ ਸਿੰਘ ਪੱਪੀ, ਨਵਪ੍ਰੀਤ ਸਿੰਘ ਪਵਾਰ, ਡਾ. ਜਗਦੀਪ ਸਿੰਘ, ਹਰਵਿੰਦਰ ਸਿੰਘ ਦਿਓਲ, ਦਿਲਬਾਗ ਸਿੰਘ ਪੱਡਾ, ਚੈਂਚਲ ਕੁਮਾਰ ਅਗਰਵਾਲ, ਭਾਈ ਦਲਵਿੰਦਰ ਸਿੰਘ ਬਿੱਟੂ, ਜਸਪਾਲ ਸਿੰਘ ਨੈਪੀ ਕਾਹਲੋਂ, ਨੰਬਰਦਾਰ ਅਸ਼ਵਨੀ ਮਾਹਲਾ ਵੀ ਵਿਸ਼ੇਸ ਤੌਰ 'ਤੇ ਹਾਜ਼ਰ ਰਹੇ | ਇਸ ਦੌਰਾਨ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵੋਟਾਂ ਪਾਉਣ ਵਾਲਿਆਂ ਦੇ ਸਦਾ ਰਿਣੀ ਰਹਿਣਗੇ | ਮਠਾਰੂ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਸਾਂਝੇ ਕੰਮਾਂ ਨੂੰ ਨੇਪਰੇ ਚਾੜ੍ਹਦਿਆਂ ਤੇ ਲੋਕਾਂ ਦੀ ਸੇਵਾ ਕਰਦਿਆਂ ਕਦੇ ਵੀ ਮਨ 'ਚ ਹੰਕਾਰ ਨਾ ਆਵੇ ਤੇ ਉਹ ਪਿੰਡ ਦੇ ਲੋਕਾਂ ਦੀ ਨਿਮਾਣੇ ਸੇਵਾਦਾਰ ਬਣ ਕੇ ਸੇਵਾ ਕਰ ਸਕਣ | ਇਸ ਮੌਕੇ ਜੀਵਨ ਮਠਾਰੂ, ਕਾਲਾ ਸੰਧੂ, ਤਰੁਣਜੋਤ ਮਠਾਰੂ, ਪ੍ਰੀਤ ਦਿਓਲ, ਮਨਜੀਤ ਸਿੰਘ, ਬਲਕਾਰ ਸਿੰਘ, ਸਰੂਪ ਸਿੰਘ, ਆਸ਼ੂ ਵੋਹਰਾ, ਮੁਨੀਸ਼ ਕੁਮਾਰ, ਜਗਜੀਤ ਸਿੰਘ ਕਾਹਲੋਂ, ਹਰਪ੍ਰੀਤ ਸਿੰਘ ਕਾਹਲੋਂ, ਨਿਸ਼ਾਨ ਸਿੰਘ, ਸਰਬਜੀਤ ਸਿੰਘ ਕੋਟੀਆ, ਤੇਜਬੀਰ ਸਿੰਘ, ਮਨਦੀਪ ਸਿੰਘ, ਪ੍ਰੀਤਮ ਸਿੰਘ, ਹਰਦਿਆਲ ਸਿੰਘ ਮਠਾਰੂ, ਬਲਵਿੰਦਰ ਸਿੰਘ ਮਠਾਰੂ, ਗੁਰਮੀਤ ਸਿੰਘ ਬਾਜਵਾ, ਜਸਵਿੰਦਰ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਗੁਰਨਾਮ ਸਿੰਘ, ਨਵਜੋਤ ਸਿੰਘ, ਹਰਦੇਵ ਸਿੰਘ, ਸੰਦੀਪ ਕੁਮਾਰ, ਰਾਕੇਸ਼ ਕੁਮਾਰ, ਮੰਗਲ ਸਿੰਘ, ਤਰਵਿੰਦਰ ਸਿੰਘ, ਗੁਰਮੇਜ ਸਿੰਘ, ਤਰਸੇਮ ਸਿੰਘ, ਸਟੀਫਨ ਮਸੀਹ, ਵਿਕਟਰ ਮਸੀਹ, ਜਗਮੋਹਨ ਸਿੰਘ ਸੋਹਲ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ, ਗੁਰਦੀਪ ਸਿੰਘ, ਬਖਸ਼ੀਸ਼ ਸਿੰਘ, ਸਮਸ਼ੇਰ ਸਿੰਘ, ਗੁਰਮੁੱਖ ਸਿੰਘ, ਬਲਜਿੰਦਰ ਸਿੰਘ ਫੌਜੀ, ਨਿਸ਼ਾਨ ਸਿੰਘ ਮੌਜੋਵਾਲ, ਸੁਖਵੰਤ ਸਿੰਘ, ਅਰੁਣ ਮਸੀਹ ਆਦਿ ਵਲੋਂ ਪੰਚਾਇਤ ਦਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਾਰੀ ਸ਼ਕਤੀ ਕੇਂਦਰ ਵਿਖੇ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਕਰਵਾਈ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕੀਤੀ ਜਾਣਾ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਬਰਾਬਰ- ਅਕਾਲੀ ਆਗੂ
Ad Position 24