13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਲੱਖਾਂ ਦੇ ਕੀਮਤੀ ਖੈਰ ਦੇ ਦਰੱਖਤਾਂ ਨੂੰ ਬਕਰਵਾਲਾਂ ਨੇ ਪਹੰੁਚਾਇਆ ਨੁਕਸਾਨ-ਵਿਭਾਗ ਦੇ ਰਖਵਾਲੇ ਸੁੱਤੇ ਕੰੁਭਕਰਨੀ ਨੀਂਦ

Ad Position 21
No active advertisement
ਅਜੀਤ ਡੈਸਕ 26-01-2026
ਮਾਧੋਪੁਰ, 25 ਜਨਵਰੀ (ਮਹਿਰਾ)-ਜੰਗਲਾਤ ਵਿਭਾਗ ਵਲੋਂ ਨਹਿਰ ਕਿਨਾਰੇ ਮਾਧੋਪੁਰ ਤੋਂ ਲੈ ਕੇ ਸੁਜਾਨਪੁਰ ਤੱਕ ਲੱਖਾਂ ਦੇ ਕੀਮਤੀ ਦਰੱਖ਼ਤ ਲਗਾਏ ਗਏ ਹਨ | ਜਿਨ੍ਹਾਂ 'ਚ ਟਾਹਲੀ, ਅੰਬ, ਸਫੈਦਾ, ਕਿੱਕਰ ਤੇ ਖੈਰ ਮੁੱਖ ਹਨ | ਪਰ ਇਨ੍ਹਾਂ ਦਰੱਖਤਾਂ ਨੂੰ ਜਿੱਥੇ ਵਣ ਮਾਫ਼ੀਆ ਸਫ਼ਾਇਆ ਕਰਨ ਵਿਚ ਲੱਗਾ ਹੋਇਆ ਹੈ, ਉੱਥੇ ਹੀ ਪਹਾੜਾਂ ਤੋਂ ਆਏ ਬੱਕਰਵਾਲ ਆਪਣੀਆਂ ਭੇਡਾਂ, ਬੱਕਰੀਆਂ ਨੂੰ ਚਾਰਾ ਖਵਾਉਣ ਲਈ ਉਨ੍ਹਾਂ ਦਰੱਖਤਾਂ ਨੂੰ ਕੱਟ-ਕੱਟ ਕੇ ਉਨ੍ਹਾਂ ਪਸ਼ੂਆਂ ਦਾ ਭੋਜਨ ਬਣਾ ਰਹੇ ਹਨ | ਪਰ ਉਹ ਜਾਣਦੇ ਹੋਏ ਵੀ ਦਰੱਖਤਾਂ ਨੂੰ ਕੱਟਣ ਕਾਰਨ ਸਰਕਾਰ ਦਾ ਲੱਖਾਂ ਦਾ ਨੁਕਸਾਨ ਕਰ ਰਹੇ ਹਨ, ਉੱਥੇ ਹੀ ਸਰਕਾਰ ਦੇ ਰਾਖੇ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਪੱਟੜੀ ਤੋਂ ਖੈਰ ਦੇ ਦਰੱਖਤ ਵਣ ਮਾਫ਼ੀਆ ਵਲੋਂ ਲਿਜਾਣ ਦੀਆਂ ਖ਼ਬਰਾਂ ਅਖ਼ਬਾਰਾਂ 'ਵਚ ਛਪੀਆਂ ਸੀ | ਪਰ ਉਸ ਦੇ ਬਾਵਜੂਦ ਵੀ ਵਿਭਾਗ ਆਪਣੀ ਨੀਂਦ ਤੋਂ ਨਹੀਂ ਉੱਠਿਆ ਤੇ ਅੱਜ ਵੀ ਬਕਰਵਾਲਾਂ ਵਲੋਂ ਦਰੱਖਤਾਂ ਨੂੰ ਕੱਟ ਕੇ ਪਸ਼ੂਆਂ ਨੂੰ ਖਿਲਾਇਆ ਜਾ ਰਿਹਾ ਹੈ ਤੇ ਸੁੱਕੇ ਦਰੱਖਤਾਂ ਨੂੰ ਕੱਟ ਕੇ ਜਲਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਕਰਸ਼ਨ ਪਬਲਿਕ ਸਕੂਲ ਦਾ ਕੀਤਾ ਦੌਰਾ ਅਗਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਹਿਮਾਚਲ ਦਿਵਸ ਮਨਾਇਆ
Ad Position 24