ਨਰੋਟ ਜੈਮਲ ਸਿੰਘ, 25 ਜਨਵਰੀ (ਸ਼ਸ਼ੀ ਕੁਮਾਰ)-ਦੋ ਦਿਨ ਪਹਿਲਾਂ ਨਰੋਟ ਜੈਮਲ ਸਿੰਘ ਦੇ ਆਕਰਸ਼ਨ ਪਬਲਿਕ ਸਕੂਲ ਤੇ ਡਿਗਰੀ ਕਾਲਜ ਨੂੰ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ | ਖੇਤਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਪਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸਕੂਲ ਦਾ ਚੱਪਾ-ਚੱਪਾ ਖੰਘਾਲਿਆ | ਜਿਸ 'ਚ ਕੋਈ ਵੀ ਨੁਕਸਾਨ ਦੀ ਵਸਤੂ ਨਹੀਂ ਮਿਲੀ | ਜਿਸ ਦਾ ਅੱਜ ਹਲਕਾ ਭੋਆ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਐਤਵਾਰ ਦੀ ਛੁੱਟੀ ਹੋਣ ਕਰਕੇ ਸਕੂਲ ਦੇ ਮਾਲਕ ਤੇ ਸਕੂਲ ਦਾ ਸਟਾਫ਼ ਉਥੇ ਨਹੀਂ ਸੀ | ਪਰ ਫਿਰ ਵੀ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉੱਥੇ ਹਾਜ਼ਰ ਸਕੂਲ ਦੇ ਕਰਮਚਾਰੀ ਦੇ ਫੋਨ ਰਾਹੀਂ ਸਕੂਲ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਅਜਿਹੇ ਸਮੇਂ ਵਿਚ ਉਨ੍ਹਾਂ ਦੀ ਸਰਕਾਰ ਤੇ ਉਹ ਹਰ ਵੇਲੇ ਉਨ੍ਹਾਂ ਦੇ ਨਾਲ ਹਨ |