15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਜੋਗਿੰਦਰ ਸਿੰਘ ਬਾਜਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
repet_subhas-goyals [Copy P29]
ਸ: ਜੋਗਿੰਦਰ ਸਿੰਘ ਬਾਜਵਾ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਵੱਖ-ਵੱਖ ਆਗੂ | ਤਸਵੀਰਾਂ : ਜਤਿੰਦਰ ਕੱਦ <br/> 28-01-2026
ਬਟਾਲਾ, 27 ਜਨਵਰੀ (ਸਤਿੰਦਰ ਸਿੰਘ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਜੋਗਿੰਦਰ ਸਿੰਘ ਬਾਜਵਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੈਰਾਗਮਈ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਿੰਡ ਧੁੱਪਸੜੀ ਵਿਖੇ ਕਰਵਾਇਆ ਗਿਆ | ਇਸ ਮੌਕੇ ਪੰਥ ਦੇ ਮਹਾਨ ਕੀਰਤਨ ਗਿਆਨੀ ਬਲਰਾਜ ਸਿੰਘ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਧਾਰਮਿਕ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ: ਜੋਗਿੰਦਰ ਸਿੰਘ ਬਾਜਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ 'ਚ ਸਾਬਕਾ ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ, ਅੰਮਿ੍ਤ ਕਲਸੀ, ਸਾਬਕਾ ਚੇਅਰਮੈਨ ਬਾਬਾ ਬਚਿੱਤਰ ਸਿੰਘ ਫ਼ਤਹਿਗੜ੍ਹ ਚੂੜੀਆਂ, ਡਾ. ਸਹਿਬਾਜ਼ ਸਿੰਘ ਚੀਮਾ, ਪ੍ਰਭਦਿਆਲ ਬੱਗਾ, ਉਪਿੰਦਰ ਸਿੰਘ, ਹਰਦਿਆਲ ਸਿੰਘ ਨੇ ਸ: ਜੋਗਿੰਦਰ ਸਿੰਘ ਬਾਜਵਾ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਜੀਵਨ ਬਾਰੇ ਦੱਸਿਆ | ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ: ਜੋਗਿੰਦਰ ਸਿੰਘ ਤੇ ਉਹ ਜਵਾਨੀ ਵਿਚ ਪਾਕਿਸਤਾਨ ਤੋਂ ਅਸੀਂ ਇਕੱਠੇ ਪਿੰਡ ਕੋਟਲੀ ਬਾਜਵਾ ਤੋਂ ਆਏ ਸੀ ਅਤੇ ਪਿੰਡ ਝਾੜੀਆਂਵਾਲ ਵਿਖੇ ਜ਼ਮੀਨ ਸਰਕਾਰ ਵਲੋਂ ਅਲਾਟ ਹੋਈ | ਸ: ਜੋਗਿੰਦਰ ਸਿੰਘ ਨੇ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈੱਟ ਕੀਤਾ ਅਤੇ ਖੇਤੀ ਵੀ ਲਾਹੇਵੰਦ ਕੀਤੀ | ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਦੇ ਜਾਣ ਕਾਰਨ ਪਰਿਵਾਰ ਦੇ ਨਾਲ-ਨਾਲ ਸਾਨੂੰ ਵੀ ਬਹੁਤ ਘਾਟਾ ਪਿਆ ਹੈ | ਇਸ ਮੌਕੇ ਰਵੀਕਰਨ ਸਿੰਘ ਕਾਹਲੋਂ, ਹਰਵਿੰਦਰ ਸਿੰਘ ਸ਼ਾਹਬਾਦ, ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ, ਸੁੱਖ ਤੇਜਾ ਮੇਅਰ ਬਟਾਲਾ, ਗੁੱਡੂ ਸੇਠ, ਅੰਮਿ੍ਤ ਰਾਇਆ, ਮਹਾਂਬੀਰ ਸਿੰਘ ਰੰਧਾਵਾ, ਨਿਸ਼ਾਨ ਸਿੰਘ, ਦਲੇਰ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ, ਸੰਜੀਵ ਕੁਮਾਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਅੰਤਿਮ ਅਰਦਾਸ ਵਿਚ ਹਾਜ਼ਰ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਤ 'ਚ ਇਕ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਭਾਰਤੀ ਸੰਵਿਧਾਨ ਤਹਿਤ ਦਿੱਤੇ ਅਧਿਕਾਰਾਂ ਨੂੰ ਖੋਹਣ ਲੱਗੀ ਪੰਜਾਬ ਸਰਕਾਰ-ਉਡੀਕ ਚੰਦ
Ad Position 24