15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸ਼ੱਕੀ ਹਾਲਤ 'ਚ ਇਕ ਨੌਜਵਾਨ ਦੀ ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਧਾਰੀਵਾਲ, 27 ਜਨਵਰੀ (ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੂੰ ਹਰਜਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਸੰਤ ਨਗਰ ਥਾਣਾ ਸੇਖਵਾਂ ਨੇ ਦੱਸਿਆ ਕਿ ਉਸ ਦਾ ਲੜਕਾ ਅਮਰਜੀਤ ਸਿੰਘ (ਕਰੀਬ 21 ਸਾਲ) ਸ਼ਾਮ 4:00 ਵਜੇ ਘਰੋਂ ਆਪਣੇ ਦੋਸਤ ਦਮਨਪ੍ਰੀਤ ਸਿੰਘ ਨੂੰ ਮਿਲਣ ਗਿਆ ਸੀ, ਜਿੱਥੇ ਦਮਨਪ੍ਰੀਤ ਸਿੰਘ ਤੇ ਇਸ ਨਾਲ 3-4 ਹੋਰ ਲੜਕੇ ਸਨ, ਜੋ ਉਸ ਦੇ ਲੜਕੇ ਅਮਰਜੀਤ ਸਿੰਘ ਨੂੰ ਆਪਣੇ ਘਰ ਲੈ ਗਿਆ | ਫਿਰ ਅਗਲੀ ਸਵੇਰ ਲਗਪਗ 9:30 ਵਜੇ ਉਸ ਨੂੰ ਇਕ ਫ਼ੋਨ ਆਇਆ ਕਿ ਤੁਹਾਡਾ ਲੜਕਾ ਅਮਰਜੀਤ ਸਿੰਘ ਠੀਕ ਨਹੀਂ ਹੈ | ਉਨ੍ਹਾਂ ਨੇ ਅਮਰਜੀਤ ਸਿੰਘ ਨੂੰ ਧਾਰੀਵਾਲ ਦੇ ਇਕ ਨਿੱਜੀ ਹਸਪਤਾਲ ਧਾਰੀਵਾਲ ਲਿਆਂਦਾ ਹੈ, ਪਰ ਜਦ ਉਹ ਹਸਪਤਾਲ ਪੁੱਜੇ ਤਾਂ ਦੇਖਿਆ ਕਿ ਅਮਰਜੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ | ਹਰਜਿੰਦਰ ਕੌਰ ਨੇ ਪੁਲਿਸ ਨੂੰ ਕਿਹਾ ਕਿ ਉਸ ਨੂੰ ਦਮਨਪ੍ਰੀਤ ਸਿੰਘ ਵਾਸੀ ਗਲੀ ਗੰਡਾ ਸਿੰਘ ਧਾਰੀਵਾਲ ਤੇ ਸਾਥੀਆਂ ਨੇ ਹੀ ਮਾਰ ਦਿੱਤਾ ਹੈ, ਜਿਸ 'ਤੇ ਪੁਲਿਸ ਨੇ ਉਕਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਹਸਤ ਸ਼ਿਲਪ ਕਾਲਜ ਦੇ ਵਿਦਿਆਰਥੀਆਂ ਵਿਸ਼ੇਸ ਸਨਮਾਨ <br/> ਅਗਲੀ ਖ਼ਬਰ ਜੋਗਿੰਦਰ ਸਿੰਘ ਬਾਜਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>
Ad Position 24