16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੁਜਾਨਪੁਰ ਵਿਖੇ ਵੱਖ-ਵੱਖ ਥਾਵਾਂ 'ਤੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ <br/>

Ad Position 21
repet_subhas-goyals [Copy P29]
ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਰਾਜ ਕੁਮਾਰ ਗੁਪਤਾ, ਰੂਪ ਲਾਲ ਅਤੇ ਸਾਥੀ | ਤਸਵੀਰਾਂ: ਜਗਦੀਪ ਸਿੰਘ <br/> ਨਗਰ ਕੌਂਸਲ ਦਫ਼ਤਰ ਵਿਖੇ ਝੰਡਾ ਲਵਾਉਣ ਦੀ ਰਸਮ ਅਦਾ ਕਰਦੇ ਹੋਏ ਪ੍ਰਧਾਨ ਅਨੁਰਾਧਾ ਬਾਲੀ ਅਤੇ ਹੋਰ | <br/> ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਸਮੇਂ ਹਾਜ਼ਰ ਹਲਕਾ ਵਿਧਾਇਕ ਨਰੇਸ਼ ਪੁਰੀ ਤੇ ਸਾਥੀ | <br/> 28-01-2026
ਸੁਜਾਨਪੁਰ, 27 ਜਨਵਰੀ (ਜਗਦੀਪ ਸਿੰਘ)-ਕਾਂਗਰਸ ਭਵਨ ਸੁਜਾਨਪੁਰ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਹਲਕਾ ਵਿਧਾਇਕ ਨਰੇਸ਼ ਪੁਰੀ ਵਲੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਨਰੇਸ਼ ਪੁਰੀ ਨੇ ਕਿਹਾ ਕਿ ਅੱਜ ਦੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ | ਇਸ ਮੌਕੇ ਅਸ਼ਵਨੀ ਕੁਮਾਰ, ਸਮੀਰ ਠਾਕੁਰ, ਅਜੇ ਮਿਨਹਾਸ, ਸੁਰਿੰਦਰ ਮਹਾਜਨ, ਸ਼ਮਸ਼ੇਰ ਸਿੰਘ, ਰਵੀ ਕੁਮਾਰ, ਗੋਲਡੀ, ਰਾਣਾ, ਅਮਿਤ ਸ਼ਰਮਾ, ਵਿਮਲ ਕੁਮਾਰ, ਵਰਿੰਦਰ ਪਠਾਨੀਆ ਅਤੇ ਤਰਸੇਮ ਲਾਲ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਨਗਰ ਕੌਂਸਲ ਦਫ਼ਤਰ ਸੁਜਾਨਪੁਰ ਵਿਖੇ ਗਣਤੰਤਰ ਦਿਵਸ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਪੁਲਿਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ | ਅਨੁਰਾਧਾ ਬਾਲੀ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਹਰ ਸਮੇਂ ਤੱਤਪਰ ਰਹਿਣਾ ਚਾਹੀਦਾ ਹੈ | ਇਸ ਮੌਕੇ ਕੌਂਸਲਰ ਮਹਿੰਦਰ ਬਾਲੀ, ਸਰੋਜ ਬਾਲਾ, ਸੁਰਿੰਦਰ ਮਿਨਹਾਸ, ਲਕਸ਼ਮੀ ਵਰਮਾ, ਪੁਸ਼ਪਾ ਦੇਵੀ, ਅਵਿਨਾਸ਼ ਡੋਗਰਾ, ਬੰਟੀ ਕੁਮਾਰ, ਰਮੇਸ਼ ਕੁਮਾਰ, ਰਜੀਵ ਸ਼ਰਮਾ, ਸੁਰਿੰਦਰ ਸ਼ਰਮਾ, ਲਲਿਤ ਵਰਮਾ, ਅਮਰਜੀਤ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ | ਸਵਾਮੀ ਵਿਵੇਕਾਨੰਦ ਸੇਵਾ ਸਮਿਤੀ ਵਲੋਂ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਮਿਤੀ ਦੇ ਚੇਅਰਮੈਨ ਰਾਜ ਕੁਮਾਰ ਗੁਪਤਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਰੂਪ ਲਾਲ, ਮਨੋਹਰ ਲਾਲ, ਦੁਆਰਕਾ ਦਾਸ, ਅਸ਼ਵਨੀ ਕੁਮਾਰ, ਰਮੇਸ਼ ਚੰਦ, ਸੁਭਾਸ਼ ਅਬਰੋਲ, ਰਮੇਸ਼ ਚੰਦਰ, ਕਰਨੇਸ਼ ਠਾਕੁਰ, ਸੁਰੇਸ਼ ਮਹਾਜਨ, ਬੌਬੀ ਅਤੇ ਕਾਲਾ ਮਹਾਜਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਪਠਾਨਕੋਟ ਅਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਜ਼ਿਲ੍ਹਾ ਪਠਾਨਕੋਟ ਨੇ ਕੱਢਿਆ ਟਰੈਕਟਰ ਮਾਰਚ... ਅਗਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵਾਰਡ ਨੰਬਰ 43 ਅਤੇ 44 ਦੀਆਂ ਗਲੀਆਂ ਦੇ ਨਿਰਮਾਣ ਕਾਰਜ ਕਰਵਾਏ ਸ਼ੁਰੂ <...
Ad Position 24