ਗੁਰਦਾਸਪੁਰ, 28 ਜਨਵਰੀ (ਅਸ਼ੋਕ ਸ਼ਰਮਾ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਆਗੂਆਂ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਤਰਲੋਕ ਸਿੰਘ ਖੁੰਡੀ ਦੀ ਰਹਿਨੁਮਾਈ ਹੇਠ ਹੋਈ | ਜਿਸ 'ਚ ਸਰਕਲ ਆਗੂ ਬਲਵੰਤ ਸਿੰਘ ਝੌਰ ਤੇ ਜਗਦੇਵ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬਿਜਲੀ ਮੁਲਾਜ਼ਮਾਂ ਨੰੂ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਪ੍ਰਧਾਨ ਤਰਲੋਕ ਸਿੰਘ ਖੁੰਡੀ ਨੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵਲੋਂ ਲਿਆਂਦੇ ਬਿਜਲੀ ਸੋਧ ਬਿੱਲ 2025 ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਕਰਮਚਾਰੀਆਂ ਤੇ ਉਪਭੋਗਤਾਵਾਂ ਦੋਵੇਂ ਦੇ ਹਿਤ 'ਚ ਨਹੀਂ ਹਨ | ਇਸ ਬਿੱਲ ਨਾਲ ਬਿਜਲੀ ਖੇਤਰ ਦੇ ਨਿੱਜੀਕਰਨ ਨੰੂ ਹੋਰ ਬੱਲ ਮਿਲੇਗਾ, ਕਰਮਚਾਰੀਆਂ ਦੀ ਨੌਕਰੀ ਅਸੁਰੱਖਿਅਤ ਹੋਵੇਗੀ ਤੇ ਲੋਕਾਂ ਨੰੂ ਮਿਲ ਰਹੀ ਬਿਜਲੀ ਸਹੂਲਤ ਖਤਮ ਹੋ ਜਾਵੇਗੀ | ਉਨ੍ਹਾਂ ਜਥੇਬੰਦੀ ਵਲੋਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਇਹ ਬਿੱਲ ਤੁਰੰਤ ਵਾਪਸ ਨਾ ਲਏ ਤਾਂ 12 ਫਰਵਰੀ ਨੰੂ ਜੁਆਇੰਟ ਫੋਰਮ ਤੇ ਏਕਤਾ ਮੰਚ ਦੇ ਸੱਦੇ 'ਤੇ ਇਕ ਦਿਨ ਦੀ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਡਵੀਜ਼ਨ ਸਕੱਤਰ ਪ੍ਰੇਮ ਸਿੰਘ, ਪ੍ਰਕਾਸ਼ ਘੁੱਲਾ, ਗੁਰਪਿੰਦਰ ਸਿੰਘ, ਹਰਪਿੰਦਰ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ ਹੈਪੀ, ਦਲਬੀਰ ਚੰਦ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ |