06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਅਸ਼ੋਕ ਸ਼ਰਮਾ)- ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਚਾਵਾ, ਨਵਾਂ ਨੌਸ਼ਹਿਰਾ ਦੇ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ 16 ਜਨਵਰੀ ਤੋਂ 30 ਜਨਵਰੀ ਤੱਕ ਨਿਰੰਤਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਪ੍ਰਧਾਨ ਬਲਕਾਰ ਚੰਦ, ਮੈਂਬਰ ਸੁਖਦੇਵ ਰਾਜ, ਬੋਧ ਰਾਜ, ਕੇਵਲ ਰਾਜ, ਬਲਬੀਰ ਰਾਜ, ਸੁਭਾਸ਼ ਚੰਦਰ ਸਾਬਕਾ ਸਰਪੰਚ, ਬਲਦੇਵ ਰਾਜ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੰਡ ਚਾਵਾ ਵਿਖੇ 1 ਫਰਵਰੀ ਦਿਨ ਐਤਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 1 ਫਰਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਉੱਘੇ ਰਾਗੀ ਢਾਡੀ ਕਥਾ ਕੀਰਤਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ 'ਤੇ ਨਾਲ ਚਾਨਣਾ ਪਾਉਣਗੇ | ਪਿੰਡ ਨਵਾਂ ਨੌਸ਼ਹਿਰਾ, ਚਾਵਾ, ਨਵਾਂ ਸ਼ਾਲਾ, ਪੁੱਲ ਤਿੱਬੜੀ, ਨਵਾਂ ਪਿੰਡ ਬਹਾਦਰ ਅੰਦਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਤੇ ਸੰਗਤਾਂ ਵਲੋਂ ਪ੍ਰਭਾਤ ਫੇਰੀਆਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਜਦੋਂ ਕਿ ਪਿੰਡਾਂ ਵਲੋਂ ਸੰਗਤਾਂ ਵਾਸਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਂਦਾ ਹੈ | ਇਸ ਮੌਕੇ ਸੰਗਤਾਂ ਵਲੋਂ ਆਪਸੀ ਭਾਈਚਾਰਕ ਤੇ ਸਮਾਜਿਕ ਏਕਤਾ ਦਾ ਸੁਨੇਹਾ ਦਿੰਦਿਆਂ ਸਮੂਹ ਮਨੁੱਖਤਾ ਦੀ ਭਲਾਈ ਲਈ ਅਰਦਾਸ ਵੀ ਕੀਤੀ ਗਈ | ਇਸ ਮੌਕੇ ਸੰਸਾਰ ਚੰਦ ਲੱਕੀ, ਰਮੇਸ਼ ਕੁਮਾਰ, ਗੁਰਮੀਤ ਕੌਰ, ਪੁਸ਼ਪਾ ਦੇਵੀ, ਸੰਕੂਤਲਾ ਦੇਵੀ, ਦਰਸ਼ਨਾਂ ਦੇਵੀ, ਲੰਬੜਦਾਰ ਬਲਵਿੰਦਰ ਕੁਮਾਰ, ਪੁਜਾਰੀ ਪੂਰਨ ਚੰਦ, ਸਤਪਾਲ, ਬਿਸ਼ਨ ਦਾਸ, ਥੁੜੂ ਰਾਮ, ਬਾਬਾ ਸਵਿੰਦਰ ਸਿੰਘ, ਸਤਪਾਲ ਵਿਕੀ ਤੇ ਰਮਨ ਕੁਮਾਰ ਆਦਿ ਹਾਜ਼ਰ ਸਨ | ਇਸ ਮੌਕੇ ਕੈਨੇਡਾ ਜਾਣ ਤੋਂ ਪਹਿਲਾਂ ਰਿਤਿਕਾ ਸ਼ਰਮਾ ਤੇ ਆਕਾਸ਼ ਨੇ ਪ੍ਰਭਾਤ ਫੇਰੀ 'ਚ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਾਰਜਕਾਰੀ ਇੰਜੀ: ਅਸ਼ੋਕ ਕੁਮਾਰ ਦੇ ਪਿਤਾ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਲਈ ਜਾਗਰੂਕਤਾ ਮੁਹਿੰਮ ਦਾ ਆਗਾਜ਼
Ad Position 24