ਗੁਰਦਾਸਪੁਰ, 28 ਜਨਵਰੀ (ਚੱਕਰਾਜਾ)-ਪੰਜਾਬ ਮੰਡੀ ਬੋਰਡ ਜ਼ਿਲ੍ਹਾ ਗੁਰਦਾਸਪੁਰ ਦੇ ਕਾਰਜਕਾਰੀ ਇੰਜੀ: ਅਸ਼ੋਕ ਕੁਮਾਰ ਵਾਸੀ ਪੱਖੋਵਾਲ ਹਾਲ ਵਾਸੀ ਗੁਰਦਾਸਪੁਰ ਜਿਨ੍ਹਾਂ ਦੇ ਪਿਤਾ ਬਾਬੂ ਰਾਮ ਪਿਛਲੇ ਦਿਨੀਂ 19 ਜਨਵਰੀ ਨੰੂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਯਾਦ 'ਚ ਗੁਰਦੁਆਰਾ ਬਾਬਾ ਟਹਿਲ ਸਿੰਘ ਗੁਰਦਾਸਪੁਰ ਵਿਖੇ ਪਾਠ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ, ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਤੇ ਹੋਰ ਪਹੁੰਚੀਆਂ ਸ਼ਖ਼ਸੀਅਤਾਂ ਵਲੋਂ ਵਿੱਛੜੀ ਰੂਹ ਨੰੂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਅਗਵਾਨ ਕਾਰ ਸੇਵਾ ਵਾਲੇ, ਬਲਦੇਵ ਸਿੰਘ ਨਿਗਰਾਨ ਇੰਜੀ: ਮੰਡੀ ਬੋਰਡ, ਹਰਜੋਤ ਸਿੰਘ ਨਿਗਰਾਨ ਇੰਜੀ: ਲੋਕ ਨਿਰਮਾਣ ਵਿਭਾਗ, ਤਰਸੇਮ ਲਾਲ ਕਾਰਜਕਾਰੀ ਇੰਜੀ:, ਦਵਿੰਦਰਪਾਲ ਸਿੰਘ ਭਾਟੀਆ ਕਾਰਜਕਾਰੀ ਇੰਜੀ: ਮੰਡੀ ਬੋਰਡ, ਹਰਸਿਮਰਨ ਸਿੰਘ ਰਿਆੜ ਕਾਰਜਕਾਰੀ ਇੰਜੀ: ਮੰਡੀ ਬੋਰਡ, ਨਿਰਮਲ ਸਿੰਘ ਕਾਰਜਕਾਰੀ ਇੰਜੀ: ਲੋਕ ਨਿਰਮਾਣ ਵਿਭਾਗ, ਨਰੇਸ਼ ਤਿ੍ਪਾਠੀ ਉਪ ਮੰਡਲ ਅਫ਼ਸਰ, ਜਸਵਿੰਦਰ ਸਿੰਘ ਮੰਡੀ ਬੋਰਡ, ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਜੋਧ ਸਿੰਘ, ਪਵਨ ਕੁਮਾਰ, ਰਵੀ ਕੁਮਾਰ, ਸੁਖਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ |