ਗੁਰਦਾਸਪੁਰ, 28 ਜਨਵਰੀ (ਚੱਕਰਾਜਾ)-ਅੱਜ ਟਰੈਫ਼ਿਕ ਪੁਲਿਸ ਤੇ ਪੀ.ਸੀ.ਆਰ ਦੇ ਕਰਮਚਾਰੀਆਂ ਵਲੋਂ ਟਰੈਫ਼ਿਕ ਇੰਚਾਰਜ ਏ.ਐਸ.ਆਈ ਸਤਨਾਮ ਸਿੰਘ ਦੀ ਅਗਵਾਈ ਹੇਠ ਸ਼ਹਿਰ 'ਚ ਰੇਡ ਸੇਫਟੀ ਸਬੰਧੀ ਮੋਟਰਸਾਈਕਲ ਰੈਲੀ ਕੱਢੀ ਗਈ | ਇਹ ਮੋਟਰਸਾਈਕਲ ਰੈਲੀ ਸ਼ਹਿਰ ਦੇ ਵੱਖ-ਵੱਖ ਏਰੀਏ ਤੋਂ ਹੁੰਦੀ ਹੋਈ ਜਹਾਜ਼ ਚੌਕ ਵਿਖੇ ਸਮਾਪਤ ਹੋਈ | ਰੈਲੀ ਦੌਰਾਨ ਲੋਕਾਂ ਨੰੂ ਟਰੈਫ਼ਿਕ ਨਿਯਮਾਂ, ਹੈਲਮਟ ਪਹਿਨਣ, ਸੀਟ ਬੈਲਟ ਲਗਾਉਣ, ਨਸ਼ਾ ਕਰਕੇ ਗੱਡੀ ਨਾ ਚਲਾਉਣ ਆਦਿ ਬਾਰੇ ਜਾਗਰੂਕ ਕੀਤਾ ਗਿਆ | ਇਸ ਦੌਰਾਨ ਆਮ ਜਨਤਾ ਨੰੂ ਰੋਡ ਸੇਫ਼ਟੀ ਨਾਲ ਸਬੰਧਿਤ ਇਸ਼ਤਿਹਾਰ ਤੇ ਹੋਰ ਮੈਟੀਰੀਅਲ ਵੀ ਵੰਡਿਆ ਗਿਆ | ਇਸ ਮੌਕੇ ਪੀ.ਸੀ.ਆਰ ਇੰਚਾਰਜ ਕਰਮਜੀਤ ਸਿੰਘ ਵੀ ਮੌਜੂਦ ਸਨ |