07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਿਕਟਰ ਮਸੀਹ ਵਲੋਂ ਪੰਜਾਬ ਕ੍ਰਿਸਚਨ ਫ਼ਰੰਟ ਦਾ ਗਠਨ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਚੱਕਰਾਜਾ)-ਮਸੀਹ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਤੇ ਮਸੀਹ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੰੂ ਹੱਲ ਕਰਨ ਸਮੇਤ ਮਸੀਹ ਭਾਈਚਾਰੇ ਨੰੂ ਇਕ ਪਲੇਟਫ਼ਾਰਮ 'ਤੇ ਇਕੱਠਾ ਕਰਨ ਦੇ ਮੰਤਵ ਨਾਲ ਪੰਜਾਬ ਕ੍ਰਿਸਚਨ ਫ਼ਰੰਟ ਦੇ ਫਾਉਂਡਰ ਤੇ ਪ੍ਰਧਾਨ ਵਿਕਟਰ ਮਸੀਹ ਵਲੋਂ ਸਥਾਨਕ ਚਰਚ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਅੰਮਿ੍ਤਸਰ, ਪਠਾਨਕੋਟ ਤੇ ਗੁਰਦਾਸਪੁਰ ਤੋਂ ਵੱਡੀ ਗਿਣਤੀ 'ਚ ਪਾਸਟਰ ਸਾਹਿਬਾਨਾਂ, ਮਸੀਹ ਆਗੂਆਂ ਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਸੰਬੋਧਨ ਕਰਦਿਆਂ ਫਾਉਂਡਰ ਤੇ ਪ੍ਰਧਾਨ ਵਿਕਟਰ ਮਸੀਹ ਨੇ ਕਿਹਾ ਕਿ ਪੰਜਾਬ ਕ੍ਰਿਸਚਨ ਫ਼ਰੰਟ ਮਸੀਹ ਲੋਕਾਂ ਲਈ ਇਕ ਸੇਵਾ ਦੇ ਰੂਪ 'ਚ ਕੰਮ ਕਰੇਗਾ | ਇਸ ਮੌਕੇ ਪ੍ਰਧਾਨ ਵਿਕਟਰ ਮਸੀਹ ਵਲੋਂ ਪੰਜਾਬ ਕ੍ਰਿਸਚਨ ਫ਼ਰੰਟ ਦਾ ਗਠਨ ਕਰਦਿਆਂ ਮਸੀਹ ਆਗੂਆਂ ਤੇ ਨੌਜਵਾਨਾਂ ਨੰੂ ਨਿਯੁਕਤੀ ਪੱਤਰ ਵੀ ਵੰਡੇ | ਜਿਸ ਵਿਚ ਫਰਾਂਸਿਸ ਤਾਲਿਬ ਨੰੂ ਜਨਰਲ ਸਕੱਤਰ ਪੰਜਾਬ, ਅਣਥੋਨੀ ਮਸੀਹ ਨੰੂ ਸਹਾਇਕ ਸਕੱਤਰ ਪੰਜਾਬ, ਲਖਵਿੰਦਰ ਮਸੀਹ ਨੰੂ ਜਾਇੰਟ ਸਕੱਤਰ ਪੰਜਾਬ, ਰਾਜ ਕੁਮਾਰ ਨੰੂ ਸਕੱਤਰ ਪੰਜਾਬ, ਸ਼ਾਮ ਲਾਲ ਨੰੂ ਖ਼ਜ਼ਾਨਚੀ ਪੰਜਾਬ, ਬਿਸ਼ਪ ਸ਼ਿਲੰਦਰ ਮਾਈਕਲ ਨੰੂ ਧਾਰਮਿਕ ਸਲਾਹਕਾਰ ਪੰਜਾਬ, ਪਾਸਟਰ ਸਾਵਰ ਗਿੱਲ ਨੰੂ ਪ੍ਰਧਾਨ ਐਨ.ਆਰ.ਆਈ ਪਾਸਟਰ ਵਿੰਗ, ਪਾਸਟਰ ਨਰਿੰਦਰ ਹਰਪਾਲ ਨੰੂ ਪੰਜਾਬ ਪ੍ਰਧਾਨ ਪਾਸਟਰ ਵਿੰਗ, ਜੇਮਸ ਨਾਹਰ ਧਾਰੀਵਾਲ ਨੰੂ ਮੀਡੀਆ ਇੰਚਾਰਜ ਪੰਜਾਬ, ਸੈਮੂਏਲ ਮੱਟੂ ਨੰੂ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਚਰਨਜੀਤ ਮਸੀਹ ਨੰੂ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਮਨੱਵਰ ਮਸੀਹ ਬੱਬੇਹਾਲੀ ਨੰੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸੁਲੇਮਾਨ ਰਾਮਨਗਰ ਨੰੂ ਜ਼ਿਲ੍ਹਾ ਯੂਥ ਪ੍ਰਧਾਨ, ਅਜੇ ਮਸੀਹ ਬਰਿਆਰ ਨੰੂ ਉਪ ਪ੍ਰਧਾਨ ਗੁਰਦਾਸਪੁਰ, ਅਜੇ ਮਸੀਹ ਘਰਾਲਾ ਉਪ ਪ੍ਰਧਾਨ ਯੂਥ, ਸੋਨੰੂ ਗਾਜੀਕੋਟ ਨੰੂ ਜਾਇੰਟ ਸਕੱਤਰ ਗੁਰਦਾਸਪੁਰ, ਬਲਵਿੰਦਰ ਮਸੀਹ ਚੌੜ ਸਿਧਵਾਂ ਨੰੂ ਜਨਰਲ ਸਕੱਤਰ ਗੁਰਦਾਸਪੁਰ, ਦੀਪਕ ਮਸੀਹ ਸਰਾਵਾਂ ਨੰੂ ਬਲਾਕ ਪ੍ਰਧਾਨ ਗੁਰਦਾਸਪੁਰ, ਤਰਸੇਮ ਮਸੀਹ ਨੰੂ ਬਲਾਕ ਪ੍ਰਧਾਨ ਧਾਰੀਵਾਲ, ਕਰਨ ਮਸੀਹ ਡੁਗਰੀ ਨੰੂ ਬਲਾਕ ਪ੍ਰਧਾਨ ਦੋਰਾਂਗਲਾ, ਜੋਏ ਨੰੂ ਬਲਾਕ ਪ੍ਰਧਾਨ ਕਾਦੀਆਂ, ਵਿਜੇ ਮਸੀਹ ਨੰੂ ਪ੍ਰਧਾਨ ਪੁਰਾਣਾ ਸ਼ਾਲਾ, ਪਾਸਟਰ ਜੱਸੀ ਮਸੀਹ ਨੰੂ ਜ਼ਿਲ੍ਹਾ ਪ੍ਰਧਾਨ ਪਾਸਟਰ ਵਿੰਗ ਗੁਰਦਾਸਪੁਰ, ਮੁੱਖ ਮਸੀਹ ਨੰੂ ਬਲਾਕ ਪ੍ਰਧਾਨ ਦੀਨਾਨਗਰ, ਜੋਨਸਨ ਰਾਮਨਗਰ ਨੰੂ ਉਪ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ | ਇਸ ਮੌਕੇ ਪਾਸਟਰ ਵਿਸ਼ਾਲ ਮਸੀਹ ਦੀਨਾਨਗਰ, ਪਾਸਟਰ ਰਾਜ ਕੁਮਾਰ ਰਾਜਨ, ਪਾਸਟਰ ਅਮਿਤ ਗਰੇਸ, ਪਾਸਟਰ ਦੀਪਕ ਮਸੀਹ ਸੇਖਾ, ਪਾਸਟਰ ਰਾਹੁਲ ਮਸੀਹ, ਪਾਸਟਰ ਅਮਰੀਕ ਮਸੀਹ ਪਠਾਨਕੋਟ, ਪਾਸਟਰ ਬਲਵਿੰਦਰ ਮਸੀਹ, ਦਾਨੀਏਲ ਮਸੀਹ ਦਾਰਾਪੁਰ, ਪਾਸਟਰ ਜੋਨ ਮਸੀਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੁੱਡਸਟਾਕ ਸਕੂਲ ਦੇ ਐਨ.ਸੀ.ਸੀ. ਵਿਦਿਆਰਥੀਆਂ ਨੇ ਗਣਤੰਤਰ ਦਿਵਸ 'ਤੇ ਕੀਤੀ ਸ਼ਾਨਦਾਰ ਪਰੇਡ ਅਗਲੀ ਖ਼ਬਰ ਗੁਰਦਾਸਪੁਰ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਗੰਦਗੀ ਦੇ ਢੇਰ ਫੈਲਾ ਰਹੇ ਬਿਮਾਰੀਆਂ
Ad Position 24