07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰਦਾਸਪੁਰ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਗੰਦਗੀ ਦੇ ਢੇਰ ਫੈਲਾ ਰਹੇ ਬਿਮਾਰੀਆਂ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਅਸ਼ੋਕ ਸ਼ਰਮਾ)-ਸਥਾਨਕ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਫੈਲਾ ਰਹੇ ਹਨ | ਜਿਸ ਕਾਰਨ ਲੋਕ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ | ਸ਼ਹਿਰ ਦੇ ਜੇਲ੍ਹ ਰੋਡ 'ਤੇ ਪੰਜ ਨੰਬਰ ਸਕੀਮ ਦੇ ਸਾਹਮਣੇ ਸਫ਼ਾਈ ਸੇਵਕ ਕੂੜਾ ਚੁੱਕਣ ਦੀ ਬਜਾਏ ਸੜਕਾਂ 'ਤੇ ਹੀ ਕੂੜਾ ਸੁੱਟ ਕੇ ਚਲੇ ਜਾਂਦੇ ਹਨ | ਇਸ ਸਬੰਧੀ ਨਗਰ ਸੁਧਾਰ ਟਰੱਸਟ ਦੀ 5 ਨੰਬਰ ਸਕੀਮ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਕਾਲੋਨੀ ਦੀ ਸਾਰੀ ਗੰਦਗੀ ਸਫ਼ਾਈ ਕਰਮਚਾਰੀਆਂ ਵਲੋਂ ਇਕੱਠੀ ਕਰਕੇ ਹੋਰ ਕਿਤੇ ਸੁੱਟਣ ਦੀ ਬਜਾਏ ਸੜਕ ਕੰਢੇ ਸੁੱਟੀ ਜਾ ਰਹੀ ਹੈ | ਜਿਸ ਕਾਰਨ ਜਿਥੇ ਸੜਕ ਕੰਢੇ ਭੈੜੀ ਬਦਬੂ ਫੈਲੀ ਹੋਈ ਹੈ, ਉੱਥੇ ਇਸ ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਡਰ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਕੂੜਾ ਡੰਪ ਦਾ ਲੰਬੇ ਸਮੇਂ ਤੋਂ ਕੋਈ ਵੀ ਹੱਲ ਨਹੀਂ ਕਰ ਸਕੀ | ਜਿਸ ਕਾਰਨ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪਹਿਲਾਂ ਵੀ ਧਿਆਨ ਹਿਤ ਲਿਆਂਦਾ ਗਿਆ ਹੈ | ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ | ਸਿਰਫ਼ ਇਕ ਦੋ ਦਿਨ ਕੂੜਾ ਚੁੱਕਿਆ ਜਾਂਦਾ ਹੈ ਤੇ ਫਿਰ ਸਥਿਤੀ ਪਹਿਲਾਂ ਵਾਲੀ ਹੋ ਜਾਂਦੀ ਹੈ | ਇਹ ਸਮੱਸਿਆ ਪੂਰੇ ਸ਼ਹਿਰ 'ਚ ਬਣੀ ਹੋਈ ਹੈ | ਇਸ ਗੰਦਗੀ ਕੋਲ ਕੁੱਤਿਆਂ ਦੇ ਝੁੰਡ ਵੀ ਘੁੰਮਦੇ ਰਹਿੰਦੇ ਹਨ ਜੋ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੇ ਹਨ | ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੰੂ ਚੁਕਵਾਉਣ ਲਈ ਸ਼ਹਿਰ ਦੀ ਸਫ਼ਾਈ ਲਈ ਸਬੰਧਿਤ ਵਿਭਾਗ ਨੰੂ ਸਖ਼ਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਲੋਕ ਰਾਹਤ ਮਹਿਸੂਸ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਵਿਕਟਰ ਮਸੀਹ ਵਲੋਂ ਪੰਜਾਬ ਕ੍ਰਿਸਚਨ ਫ਼ਰੰਟ ਦਾ ਗਠਨ ਅਗਲੀ ਖ਼ਬਰ ਜ਼ਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ
Ad Position 24