08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-01-2026
ਬਟਾਲਾ, 28 ਜਨਵਰੀ (ਸਤਿੰਦਰ ਸਿੰਘ)-ਇਤਿਹਾਸਕ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਅਗਵਾਈ ਜਥੇਦਾਰ ਗਿਆਨੀ ਰਾਜਨਬੀਰ ਸਿੰਘ ਹਰਚੋਵਾਲ ਵਲੋਂ ਕੀਤੀ ਗਈ | ਉਨ੍ਹਾਂ ਵਲੋਂ ਛੋਟੇ ਬੱਚਿਆਂ ਨੂੰ ਹਰ ਰੋਜ਼ ਸਵੇਰੇ ਗੁਰਦੁਆਰਾ ਛੱਤੀ ਡਿਹਾਓਰੀ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ | ਅੱਜ ਹੋਏ ਸਮਾਗਮ ਦੌਰਾਨ ਗਿਆਨੀ ਰਾਜਨਬੀਰ ਸਿੰਘ ਹਰਚੋਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਛੋਟੇ ਬੱਚਿਆਂ ਨੂੰ ਮੂੰਹ ਜੁਬਾਨੀ ਪਾਠ ਕਰਵਾਉਣਾ ਬਹੁਤ ਜ਼ਰੂਰੀ ਹੈ | ਇਹ ਬੱਚਿਆਂ ਦੀ ਯਾਦ ਸ਼ਕਤੀ ਵਧਾਉਂਦਾ ਹੈ, ਸ਼ਬਦ ਉਚਾਰਨ ਵਿਚ ਸੁਧਾਰ ਕਰਦਾ ਹੈ ਅਤੇ ਧਾਰਮਿਕ-ਸੱਭਿਆਚਾਰਕ ਮੁੱਲਾਂ ਨਾਲ ਜੋੜਦਾ ਹੈ | ਇਸ ਮੌਕੇ ਦਲਜੀਤ ਸਿੰਘ ਧੱਕੜ ਵਲੋਂ ਛੋਟੇ ਬੱਚੇ ਹਰਸੀਰਤ ਸਿੰਘ ਰਿਆੜ, ਗੁਲਸ਼ਨ ਸਿੰਘ, ਸੁਮਨਦੀਪ ਸਿੰਘ ਨੂੰ ਸ਼ੱੁਧ ਪਾਠ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਜੋ ਗਿਆਨੀ ਰਾਜਨਦੀਪ ਸਿੰਘ ਹਰਚੋਵਾਲ, ਜਥੇਦਾਰ ਦਲਜੀਤ ਸਿੰਘ ਧੱਕੜ ਵਲੋਂ ਛੋਟੇ ਬੱਚਿਆਂ ਨੂੰ ਸਿੱਖੀ ਸਰੂਪ ਅਤੇ ਗੁਰਬਾਣੀ ਨਾਲ ਜੋੜਨ ਦੀ ਮੁਹਿੰਮ ਚਲਾਈ ਗਈ ਹੈ, ਇਹ ਬਹੁਤ ਸ਼ਾਲਾਘਾਯੋਗ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਤੇ ਬੀ.ਐੱਡ. ਕਾਲਜ ਕਲਾਨੌਰ ਵਿਖੇ ਗਣਤੰਤਰ ਦਿਵਸ ਮਨਾਇਆ
Ad Position 24