23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗਟਰ 'ਚ ਡਿਗਣ ਕਾਰਨ 40 ਸਾਲਾ ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 31-01-2026
ਡੇਹਰੀਵਾਲ ਦਰੋਗਾ, 30 ਜਨਵਰੀ (ਹਰਦੀਪ ਸਿੰਘ ਸੰਧੂ)-ਨਜ਼ਦੀਕੀ ਪਿੰਡ ਕੋਹਾੜ ਵਿਚ 40 ਸਾਲਾ ਵਿਅਕਤੀ ਦੀ ਗਟਰ ਵਿਚ ਡਿੱਗਣ ਕਾਰਨ ਮੌਤ ਹੋ ਗਈ | ਮਿ੍ਤਕ ਪਹਿਚਾਣ ਸੁਖਵਿੰਦਰ ਕੁਮਾਰ ਪੁੱਤਰ ਬੀਰਾ ਲਾਲ ਵਾਸੀ ਪਿੰਡ ਬਿਧੀਪੁਰ ਵਜੋਂ ਹੋਈ ਹੈ, ਜੋ ਬੀ.ਐੱਸ.ਐੱਨ.ਐੱਲ. ਕੰਪਨੀ ਵਿਚ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਸੀ ਤੇ ਪਿੰਡ ਕੋਹਾੜ ਵਿਚ ਕੋਈ ਕੰਮ ਕਰਨ ਲਈ ਗਿਆ ਸੀ ਤਾਂ ਜਦੋਂ ਉਹੇ ਪਿੰਡ ਕੋਹਾੜ ਵਿਚ ਗਟਰ ਉੱਪਰ ਪੌੜੀ ਲਗਾ ਕੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੌੜੀ ਗਟਰ ਵਿਚ ਧਸ ਗਈ ਤੇ ਵਿਅਕਤੀ ਗਟਰ ਵਿਚ ਡਿੱਗ ਗਿਆ | ਕਾਫ਼ੀ ਦੇਰ ਬਾਅਦ ਜਦੋਂ ਉਸ ਨੂੰ ਗਟਰ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਮਿ੍ਤਕ ਵਿਅਕਤੀ ਆਪਣੇ ਪਿੱਛੇ 2 ਬੱਚੇ ਇਕ ਬੇਟੀ ਤੇ ਇਕ ਬੇਟਾ ਤੇ ਪਤਨੀ ਨੂੰ ਛੱਡ ਗਿਆ ਹੈ | ਮੌਕੇ 'ਤੇ ਪਹੁੰਚੇ ਥਾਣਾ ਸੇਖਵਾਂ ਦੇ ਐੱਸ.ਐੱਚ.ਓ. ਰਜਵੰਤ ਕੌਰ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ, ਉਸ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ | ਸੁਖਵਿੰਦਰ ਕੁਮਾਰ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ |
Ad Position 22
No active advertisement
ਪਿਛਲੀ ਖ਼ਬਰ ਹਰਮਨ ਗੁਰਾਇਆ ਵਲੋਂ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ ਅਗਲੀ ਖ਼ਬਰ ਵਾਇਸ ਆਫ ਬਟਾਲਾ ਵਲੋਂ ਐਸ.ਡੀ.ਐਮ. ਗੁਰਮੰਦਰ ਸਿੰਘ ਤੇ ਦਫ਼ਤਰੀ ਅਮਲਾ ਸਨਮਾਨਿਤ
Ad Position 24