ਬਟਾਲਾ, 30 ਜਨਵਰੀ (ਸਤਿੰਦਰ ਸਿੰਘ)-ਸਮਾਜ ਸੇਵੀ ਕੰਮਾਂ 'ਚ ਮੋਹਰੀ ਸੰਸਥਾ ਵਾਇਸ ਆਫ ਬਟਾਲਾ ਦਾ ਵਫ਼ਦ ਪ੍ਰਧਾਨ ਲਖਬੀਰ ਸਿੰਘ ਭਾਗੋਵਾਲੀਆਂ ਦੀ ਅਗਵਾਈ ਹੇਠ 'ਚ ਉੁਪ ਮਡਲ ਮੈਜਿਸਟ੍ਰੇਟ ਦਫ਼ਤਰ ਬਟਾਲਾ ਵਿਖੇ ਪਹੁੰਚਿਆ, ਜਿਥੇ ਵਫ਼ਦ ਵਲੋਂ ਐਸ.ਡੀ.ਐਮ. ਗੁਰਮੰਦਰ ਸਿੰਘ ਤੇ ਤਹਿਸੀਲਦਾਰ ਅਰਜਨ ਗੁਰਾਇਆ ਸਮੇਤ ਸਮੂਹ ਦਫ਼ਤਰੀ ਅਮਲੇ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਵਧੀਆ ਕਾਰਗੁਜਾਰੀ ਦੀ ਸ਼ਾਲਾਘਾ ਕੀਤੀ | ਇਸ ਮੌਕੇ ਪ੍ਰਧਾਨ ਲਖਬੀਰ ਸਿਘ ਭਾਗੋਵਾਲੀਆਂ ਨੇ ਕਿਹਾ ਕਿ ਐਸ.ਡੀ.ਐਮ. ਗੁਰਮੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਅਮਲਾ ਸ਼ਲਾਘਾਯੋਗ ਕਾਰਜ ਕਰਦਿਆਂ ਬਟਾਲਾ ਵਾਸੀਆਂ ਨੂੰ ਸੁਚੱਜੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਸ ਨਾਲ ਬਟਾਲਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਅਤੇ ਸਮੇ 'ਤੇ ਹੀ ਕੰਮ ਹੋ ਰਹੇ ਹਨ, ਜੋ ਕਿ ਕਾਬਿਲੇ ਤਾਰੀਫ ਹਨ, ਜਿਸ ਕਰਕੇ ਅੱਜ ਐਸ.ਡੀ.ਐਮ. ਸ: ਗੁਰਮੰਦਰ ਸਿੰਘ, ਤਹਿਸੀਲਦਾਰ ਅਰਜਨ ਗੁਰਾਇਆ, ਸੁਪਰਡੈਂਟ ਸੁੰਦਰ, ਸੀਨੀਅਰ ਕਲਰਕ ਰਾਜਵਿੰਦਰ ਸਿੰਘ, ਕਲਰਕ ਮਾਨਿਕ ਤੇ ਰੀਡਰ ਵਿਕਰਮ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਜੀ ਦੀਆਂ ਫੋਟੋਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਹੈ | ਵਫ਼ਦ 'ਚ ਵਿਰਾਸਤੀ ਮੰਚ ਦੇ ਚੇਅਰਮੈਨ ਐਡਵੋਕੇਟ ਮਾਂਗਟ, ਆਕਾਸ਼ ਹਸਪਤਾਲ ਦੇ ਮੈਨੇਜਰ ਭੁਪਿੰਦਰ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਤੇ ਹੋਰ ਸ਼ਾਮਿਲ ਸਨ |