23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਹਿਰੀ ਵਿਭਾਗ ਵਲੋਂ ਪੱਕਾ ਰਸਤਾ ਪੁੱਟੇ ਜਾਣ 'ਤੇ ਲੋਕਾਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 31-01-2026
ਹਰਚੋਵਾਲ, 30 ਜਨਵਰੀ (ਭਾਮ, ਢਿੱਲੋਂ)-ਨਹਿਰੀ ਵਿਭਾਗ ਵਲੋਂ ਸੂਏ ਅਤੇ ਨਹਿਰਾਂ ਨੂੰ ਕੰਕਰੀਟ ਨਾਲ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਵਿਭਾਗ ਵਲੋਂ ਬਿਨ੍ਹਾਂ ਕਿਸੇ ਨੂੰ ਦੱਸਿਆਂ ਨਹਿਰਾਂ ਦੀਆਂ ਪੱਟੜੀਆਂ 'ਤੇ ਬਣੀਆਂ ਪੱਕੀਆਂ ਸੜਕਾਂ ਅਤੇ ਇੱਟਾਂ ਨਾਲ ਬਣੇ ਪੱਕੇ ਰਸਤੇ ਧੜਾ-ਧੜ ਪੁੱਟੇ ਜਾ ਰਹੇ ਹਨ, ਜਿਸ ਦਾ ਲੋਕਾਂ ਵਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਅੱਜ ਪਿੰਡ ਭਾਮ ਦੇ ਡੇਰਿਆਂ 'ਤੇ ਰਹਿੰਦੇ ਲੋਕਾਂ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਾਡੇ ਘਰਾਂ ਨੂੰ ਜੋ ਰਸਤਾ ਨਹਿਰ ਦੀ ਪੱਟੜੀ ਤੋਂ ਜਾਂਦਾ ਹੈ, ਉਹ ਉਨ੍ਹਾਂ ਨੇ ਬੜੀ ਜੱਦੋ-ਜ਼ਹਿਦ ਕਰ ਕੇ ਕਾਂਗਰਸ ਸਰਕਾਰ ਵੇਲੇ ਨਹਿਰ ਦੀ ਪੱਟੜੀ ਪੱਕੀ ਕਰਵਾਈ ਸੀ, ਪਰ ਹੁਣ ਨਹਿਰੀ ਵਿਭਾਗ ਵਲੋਂ ਨਹਿਰ ਪੱਕੀ ਕਰਨ ਦੀ ਆਹਰ ਹੇਠ ਇਹ ਪੱਕਾ ਬਣਿਆਂ ਰਸਤਾ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਡੇਰਿਆਂ 'ਤੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇਹ ਪੱਕੀ ਪੱਟੜੀ ਪੁੱਟਣ ਨਾਲ ਉਨ੍ਹਾਂ ਦਾ ਲਿੰਕ ਸਾਰੇ ਪਾਸਿਆਂ ਤੋਂ ਟੁੱਟ ਜਾਵੇਗਾ | ਪੀੜਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਛੋਟੇ-ਵੱਡੇ ਬੱਚੇ ਸਕੂਲ ਪੜ੍ਹਦੇ ਹਨ, ਉਨ੍ਹਾਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ, ਘਰ ਦਾ ਕੋਈ ਬੰਦਾ ਕਦੇ ਵੀ ਬਿਮਾਰ ਹੋ ਸਕਦਾ ਹੈ, ਕਿਸੇ ਨੂੰ ਵੀ ਰਾਤ ਵੇਲੇ ਕੋਈ ਐਮਰਜੈਂਸੀ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ | ਪੀੜਤ ਲੋਕਾਂ ਨੇ ਪੰਜਾਬ ਸਰਕਾਰ ਡੀ.ਸੀ. ਗੁਰਦਾਸਪੁਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਸਲੇ ਹੱਲ ਹੋਣ ਤੱਕ ਇਸ ਪਟੜੀ ਨੂੰ ਨਾ ਪੁੱਟਿਆ ਜਾਵੇ ਤੇ ਜੇਕਰ ਨਹਿਰੀ ਵਿਭਾਗ ਨੇ ਜਬਰਦਸਤੀ ਇਸ ਪਟੜੀ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਨਹਿਰ ਦੀ ਪਟੜੀ 'ਤੇ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਹਰਮਨ ਗੁਰਾਇਆ ਵਲੋਂ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਭੇਟ
Ad Position 24