22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਟਾਲਾ 'ਚ ਇਕੋ ਰਾਤ 3 ਦੁਕਾਨਾਂ 'ਚੋਂ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 31-01-2026
ਬਟਾਲਾ, 30 ਜਨਵਰੀ (ਹਰਦੇਵ ਸਿੰਘ ਸੰਧੂ)-ਬੀਤੀ ਰਾਤ ਗੁਰਦਾਸਪੁਰ ਰੋਡ 'ਤੇ ਗੁਰੂ ਨਾਨਕ ਸਕੂਲ ਸਿੰਬਲ ਬਟਾਲਾ ਦੇ ਨਜ਼ਦੀਕ ਚੋਰਾਂ ਨੇ 3 ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਪਈ ਨਕਦੀ ਚੋਰੀ ਕਰ ਲਈ ਗਈ | ਇਸ ਸਬੰਧੀ ਏ.ਐੱਸ. ਮਟੀਰੀਅਲ ਦੁਕਾਨ ਦੇ ਮਾਲਕ ਹਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੰਦਰ ਨਗਰ ਬਟਾਲਾ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਏ 1600 ਰੁਪਏ ਚੋਰਾਂ ਚੋਰੀ ਕਰ ਲਏ | ਪੱਪੂ ਹੇਅਰ ਸੈਲੂਨ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚੋਂ 15 ਹਜ਼ਾਰ ਰੁਪਏ ਚੋਰੀ ਹੋਏ | ਇਸੇ ਤਰ੍ਹਾਂ ਸੈਣੀ ਸਵੀਟਸ ਸ਼ਾਪ ਮਾਲਕ ਜੋਗਿੰਦਰਪਾਲ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ 1500 ਰੁਪਏ ਚੋਰੀ ਹੋਏ ਹਨ | ਦੁਕਾਨਦਾਰ ਹਰਵਿੰਦਰ ਸਿੰਘ ਤੇ ਰਾਜ ਕੁਮਾਰ ਨੇ ਦੱਸਿਆ ਕਿ ਸਾਡੀਆਂ ਦੁਕਾਨਾਂ 'ਚ ਪਹਿਲਾਂ ਵੀ 2 ਵਾਰੀ ਚੋਰੀ ਹੋ ਚੁੱਕੀ ਹੈ | ਇਨ੍ਹਾਂ ਚੋਰੀਆਂ ਸਬੰਧੀ ਪੁਲਿਸ ਨੂੰ ਸੂਚਿਤ ਕਰਨ 'ਤੇ ਮੌਕੇ 'ਤੇ ਪਹੁੰਚੇ ਸਿੰਬਲ ਚੌਕੀ ਤੋਂ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨਾਂ ਦੇ ਆਸ-ਪਾਸ ਲੱਗੇ ਕੈਮਰਿਆਂ ਨੂੰ ਚੈੱਕ ਕਰਕੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਾਲਿਆਂ ਦੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਨੌਸ਼ਹਿਰਾ ਮੱਝਾ ਸਿੰਘ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਘੁੰਮਣ ਰੋਡ ਦੀ ਹਾਲਤ ਬੇਹੱਦ ਖਸਤਾ ਲੋਕ ਪ੍ਰੇਸ਼ਾਨ
Ad Position 24