ਸ੍ਰੀ ਹਰਿਗੋਬਿੰਦਪੁਰ, 30 ਜਨਵਰੀ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਗੁਰਦਾਸਪੁਰ ਰੋਡ 'ਤੇ ਸਥਿਤ ਲੱਕੀ ਰੈਸਟੋਰੈਂਟ ਦੇ ਮਾਲਕ ਪ੍ਰਦੀਪ ਸਿੰਘ ਲੱਕੀ ਨੇ ਕਿਹਾ ਹੈ ਕਿ ਗੁਰਦਾਸਪੁਰ ਕੈਨਕ ਕਲੱਬ 7-8 ਆਲ ਬਰੀਡ ਚੈਂਪੀਅਨਸ਼ਿਪ ਡੋਗ ਸ਼ੋਅ 2026 ਜੋ ਕਿ ਬਟਾਲਾ ਵਿਖੇ ਸਥਿਤ ਹੋਲੀ ਵਾਰਡ ਪਬਲਿਕ ਸਪੋਰਟਸ ਅਕੈਡਮੀ ਨਜ਼ਦੀਕ ਜੀ ਸਟਾਰ ਹੋਟਲ ਬਟਾਲਾ ਵਿਖੇ ਸਥਿਤ 1 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 6.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਸੈਕਟਰੀ ਪ੍ਰਦੀਪ ਸਿੰਘ ਲੱਕੀ ਸੈਣੀ ਨੇ ਦੱਸਿਆ ਕਿ ਇਸ ਡੋਗ ਸ਼ੋਅ ਦੌਰਾਨ ਪੂਰੇ ਭਾਰਤ ਦੇਸ਼ ਤੋਂ ਵੱਖ-ਵੱਖ ਨਸ਼ਲਾਂ ਦੇ ਕੁੱਤੇ ਹਿੱਸਾ ਲੈਣਗੇ | ਇਸ ਮੌਕੇ ਕਲੱਬ ਦੇ ਚੇਅਰਮੈਨ ਹਿੰਮਤ ਸਿੰਘ ਸੇਖੋਂ, ਕਲੱਬ ਦੇ ਪ੍ਰਧਾਨ ਦੁਰਲੁਭਜੀਤ ਸਿੰਘ ਗੁਰਾਇਆ ਅਤੇ ਗੁਰਦਾਸਪੁਰ ਕੈਨਲ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ |