15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੇਰਲਾ ਇੰਟਰਨੈਸ਼ਨਲ ਸਕੂਲ ਨੂੰ ਆਈ.ਸੀ.ਐਸ.ਈ. ਦੀ ਮਾਨਤਾ ਮਿਲੀ- ਪਿ੍ੰ. ਡੋਮੀਨਿਕ ਮੈਥਿਊ

Ad Position 21
No active advertisement
ਅਜੀਤ ਡੈਸਕ 22-02-2026
ਕਲਾਨੌਰ, 21 ਫਰਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਪਿਛਲੇ ਲੰਬੇ ਸਮੇਂ ਤੋਂ ਆਈ.ਸੀ.ਐਸ.ਈ. ਦੇ ਪੈਟਰਨ 'ਤੇ ਬੱਚਿਆਂ ਨੂੰ ਤਾਲੀਮ ਮੁਹੱਈਆ ਕਰਵਾਉਂਦੇ ਆ ਰਹੇ ਕੇਰਲਾ ਇੰਟਰਨੈਸ਼ਨਲ ਸਕੂਲ ਨੂੰ ਹੁਣ ਪੱਕੇ ਤੌਰ 'ਤੇ ਆਈ.ਸੀ.ਐਸ.ਈ. ਦੀ ਮਾਨਤਾ ਮਿਲਣ 'ਤੇ ਸਕੂਲ ਪ੍ਰਬੰਧਕਾਂ ਵਲੋਂ ਖੁਸ਼ੀ ਮਨਾਈ ਗਈ | ਇਸ ਸਬੰਧੀ 'ਚ ਸਕੂਲ ਪਿ੍ੰਸੀਪਲ ਡੋਮੀਨਿਕ ਮੈਥਿਊ ਨੇ ਬੱਚਿਆਂ ਅਤੇ ਅਧਿਆਪਕਾਂ ਸਮੇਤ ਕੇਕ ਕੱਟਿਆ ਗਿਆ ਤੇ ਸਕੂਲ 'ਚ ਐਫੀਲੀਏਸ਼ਨ ਦੀ ਖ਼ਬਰ ਸਾਂਝੀ ਕੀਤੀ ਗਈ, ਜਿਸ 'ਤੇ ਬੱਚਿਆਂ ਵਲੋਂ ਖੁਸ਼ੀ ਮਨਾਈ ਗਈ | ਬੱਚਿਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਹੁਣ ਭਵਿੱਖ ਦੀ ਪੜ੍ਹਾਈ ਸਬੰਧੀ ਵੀ ਦੁਬਿਧਾ ਦੂਰ ਹੋ ਗਈ ਹੈ ਅਤੇ ਮਾਨਤਾ ਮਿਲਣ ਨਾਲ ਉਹ ਹੁਣ ਦੱਸਵੀਂ ਜਮਾਤ ਤੱਕ ਦੀ ਪੜ੍ਹਾਈ ਕੇਰਲਾ ਸਕੂਲ 'ਚ ਹੀ ਕਰਨਗੇ | ਕੇਕ ਕੱਟਣ ਉਪਰੰਤ ਪਿ੍ੰਸੀਪਲ ਡੋਮੀਨਿਕ ਮੈਥਿਊ ਨੇ ਦੱਸਿਆ ਕਿ ਕੌਂਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਅਗਜੈਮੀਨੇਸ਼ਨ (ਸੀ.ਆਈ.ਐਸ.ਸੀ.ਈ.) ਵਲੋਂ ਪੀ.ਯੂ. 252 ਕੋਡ ਤਹਿਤ ਕੇਰਲਾ ਇੰਟਰਨੈਸ਼ਨਲ ਸਕੂਲ ਨੂੰ ਆਈ.ਸੀ.ਐਸ.ਈ. ਬੋਰਡ ਦੀ ਮਾਨਤਾ ਦਿੱਤੀ ਹੈ | ਪਿ੍ੰ. ਮੈਥਿਊ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਦੇ ਬੱਚਿਆਂ ਨੂੰ ਅਜੋਕੇ ਸਮੇਂ ਦੀ ਸਿੱਖਿਆ ਮੁਹੱਈਆ ਕਰਾਉਣ ਲਈ ਯਤਨਸ਼ੀਲ ਸਨ ਤੇ ਭਾਵੇਂ ਉਹ ਸਕੂਲ 'ਚ ਬੱਚਿਆਂ ਨੂੰ ਆਈ.ਸੀ.ਐਸ.ਈ. ਪੈਟਰਨ 'ਤੇ ਪੜ੍ਹਾਈ ਕਰਵਾ ਰਹੇ ਸਨ, ਜਦਕਿ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਸਮੇਤ ਇਲਾਕੇ ਦੀ ਮੰਗ ਸੀ ਕਿ ਸਕੂਲ ਨੂੰ ਆਈ.ਸੀ.ਐਸ.ਈ. ਦੀ ਐਫੀਲੀਏਸ਼ਨ ਮਿਲੇ, ਜਿਸ 'ਤੇ ਉਨ੍ਹਾਂ ਨੇ ਪੈਰਵਾਈ ਕੀਤੀ ਅਤੇ ਹੁਣ ਕੇਰਲਾ ਇੰਟਰਨੈਸ਼ਨਲ ਸਕੂਲ ਨੂੰ ਮਾਨਤਾ ਮਿਲੀ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀਆਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਕਲਾਨੌਰ 'ਚ ਗਰਮੀ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਮੁਰੰਮਤ ਜਾਰੀ- ਜੇ.ਈ.
Ad Position 24