15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀਆਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਾਪਤੀ

Ad Position 21
No active advertisement
ਅਜੀਤ ਡੈਸਕ 22-02-2026
ਗੁਰਦਾਸਪੁਰ, 21 ਫਰਵਰੀ (ਅਸ਼ੋਕ ਸਰਮਾ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀਆਂ ਨੇ ਨਾਸੋ ਅਤੇ ਐੱਸ.ਓ.ਐਫ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਹ ਪ੍ਰਤਿਸ਼ਠਿਤ ਮੁਕਾਬਲੇਵਾਰ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਰਾਜ ਤੇ ਰਾਸ਼ਟਰੀ ਪੱਧਰ 'ਤੇ ਆਪਣੇ ਗਿਆਨ ਤੇ ਹੁਨਰ ਦੀ ਪਰਖ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ | ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਕਲਾਸਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | ਇੰਟਰਨੈਸ਼ਨਲ ਇੰਗਲਿਸ਼ ਓਲੰਪੈਡ ਵਿਚ ਕਲਾਸ ਛੇਵੇਂ ਦੇ ਹਰਜੋਤ ਸਿੰਘ ਅਤੇ ਕਿਰਨਦੀਪ ਕੌਰ ਨੇ ਮੈਡਲ ਹਾਸਲ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਇਸ ਪ੍ਰੀਖਿਆ ਵਿਚ ਕਲਾਸ ਦੂਸਰੀ ਦੀ ਤਾਨਿਆ, ਅਵਨੀਤ ਕੌਰ ਅਤੇ ਸਮਰਪ੍ਰੀਤ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ | ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੀ ਕਠਿਨ ਮਿਹਨਤ, ਸਮਰਪਣ ਅਤੇ ਅਕਾਦਮਿਕ ਉਤਕਿ੍ਸ਼ਟਤਾ ਦਾ ਪ੍ਰਤੀਕ ਹੈ | ਨਾਸੋ ਅਤੇ ਐੱਸ.ਓ.ਐਫ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਤੇ ਸਫਲਤਾ ਅਕਾਲ ਅਕੈਡਮੀ ਰਸੂਲਪੁਰ ਬੇਟ ਦੀ ਮਜ਼ਬੂਤ ਅਕਾਦਮਿਕ ਬੁਨਿਆਦ ਨੂੰ ਦਰਸਾਉਂਦੀ ਹੈ | ਪਿ੍ੰਸੀਪਲ ਅਮਨਦੀਪ ਕੌਰ ਅਤੇ ਸਟਾਫ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ-ਕੇਨ ਕਮਿਸ਼ਨਰ ਅਗਲੀ ਖ਼ਬਰ ਕੇਰਲਾ ਇੰਟਰਨੈਸ਼ਨਲ ਸਕੂਲ ਨੂੰ ਆਈ.ਸੀ.ਐਸ.ਈ. ਦੀ ਮਾਨਤਾ ਮਿਲੀ- ਪਿ੍ੰ. ਡੋਮੀਨਿਕ ਮੈਥਿਊ
Ad Position 24