ਬਟਾਲਾ, 22 ਫਰਵਰੀ (ਬੱੁਟਰ)-ਸਥਾਨਕ ਮਜਮਾਂ ਮੁਹੱਲੇ ਦਾ ਇਕ 42 ਸਾਲਾ ਵਿਅਕਤੀ ਭੇਦਭਰੀ ਹਾਲਤ ਵਿਚ ਗੁੰਮ ਹੋ ਗਿਆ ਹੈ | ਲਾਪਤਾ ਹੋਏ ਵਿਅਕਤੀ ਲਲਿਤ ਕੁਮਾਰ ਉਰਫ ਲਾਲੀ ਦੇ ਪਿਤਾ ਜਗਦੀਸ਼ ਰਾਜ ਵਾਸੀ ਮਜਮਾਂ ਮੁਹੱਲਾ ਕਪੂਰੀ ਗੇਟ ਬਟਾਲਾ ਨੇ ਦੱਸਿਆ ਕਿ ਮੇਰਾ ਲੜਕਾ, ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ, ਇਸ ਲਈ ਉਸ ਦਾ ਇਲਾਜ ਵੀ ਚੱਲ ਰਿਹਾ ਹੈ, ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਮੇਰਾ ਲੜਕਾ ਸਾਈਕਲ 'ਤੇ ਘਰੋਂ ਗਿਆ ਸੀ, ਪਰ ਵਾਪਸ ਘਰ ਨਹੀਂ ਪਹੁੰਚਿਆ, ਅਸੀਂ ਉਸ ਦੀ ਬਹੁਤ ਭਾਲ ਕੀਤੀ, ਪਰ ਉਸ ਦਾ ਪਤਾ ਨਹੀਂ ਲੱਗਿਆ | ਉਸ ਨੇ ਦੱਸਿਆ ਕਿ ਲਲਿਤ ਕੁਮਾਰ ਦੇ ਗੁੰਮ ਦੀ ਸੂਚਨਾ ਥਾਣਾ ਸਿਟੀ ਵਿਖੇ ਦਿੱਤੀ ਗਈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਲਿਤ ਕੁਮਾਰ ਦੀ ਭਾਲ ਕੀਤੀ ਜਾਵੇ |