ਗੁਰਦਾਸਪੁਰ, 22 ਫਰਵਰੀ (ਚੱਕਰਾਜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ 2024-25 ਵਿਚ ਕਰਵਾਈ ਗਈ ਧਾਰਮਿਕ ਪ੍ਰੀਖਿਆ 'ਚੋਂ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਫਾਰ ਵੁਮੈਨ ਗਾਹਲੜੀ (ਗੁਰਦਾਸਪੁਰ) ਦੀਆਂ 12 ਵਿਦਿਆਰਥਣਾਂ ਨੇ ਵਜ਼ੀਫੇ ਪ੍ਰਾਪਤ ਕਰਕੇ ਕਾਲਜ ਅਤੇ ਇਲਾਕੇ ਦਾ ਮਾਣ ਵਧਾਇਆ | ਇਸ ਸਬੰਧੀ ਕਾਲਜ ਕੋਆਰਡੀਨੇਟਰ ਮੈਡਮ ਹਰਦੀਪ ਕੌਰ, ਕਾਲਜ ਰਿਸ਼ੀਵਰ ਮੈਡਮ ਜਯੋਤਸਨਾ ਸਿੰਘ ਤੇ ਮੈਨਜਰ ਹਰਜੀਤ ਸਿੰਘ ਅਲਵਰ ਵਲੋਂ ਪ੍ਰਧਾਨ ਤੇ ਸਕੱਤਰ ਸ਼ੋ੍ਰਮਣੀ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੰੂ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਕਾਲਜ ਦਾ ਮਾਣ ਵਧਾਇਆ | ਇਸ ਮੌਕੇ ਮੈਡਮ ਹਰਦੀਪ ਕੌਰ ਵਲੋਂ ਪ੍ਰਚਾਰਕ ਭਾਈ ਬਲਬੀਰ ਸਿੰਘ ਦਾ ਵੀ ਬੱਚਿਆਂ ਦੀ ਪੇਪਰ ਲਈ ਤਿਆਰ ਕਰਵਾਉਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ |