01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਐਸ.ਐਸ.ਐਮ. ਕਾਲਜ ਵਿਖੇ ਨਾਟਕ 'ਅੰਧਾ ਯੁੱਗ' ਦਾ ਸਫ਼ਲ ਮੰਚਨ

Ad Position 21
No active advertisement
ਅਜੀਤ ਡੈਸਕ 23-02-2026
ਦੀਨਾਨਗਰ, 22 ਫਰਵਰੀ (ਸੋਢੀ/ਸ਼ਰਮਾ)-ਐਸ.ਐਸ.ਐਮ ਕਾਲਜ ਵਿਖੇ ਪਿ੍ੰਸੀਪਲ ਡਾ: ਆਰ.ਕੇ ਤੁਲੀ ਦੀ ਪ੍ਰਧਾਨਗੀ ਹੇਠ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਨੇ ਖ਼ਾਲਸਾ ਕਾਲਜ ਅੰਮਿ੍ਤਸਰ ਦੇ ਸਹਿਯੋਗ ਨਾਲ ਪ੍ਰਸਿੱਧ ਪ੍ਰਯੋਗਾਤਮਿਕ ਹਿੰਦੀ ਲੇਖਕ ਡਾ: ਧਰਮਵੀਰ ਭਾਰਤੀ ਦੁਆਰਾ ਲਿਖੇ ਕਾਵਿ ਨਾਟਕ 'ਅੰਧਾ ਯੁੱਗ' ਦਾ ਸਫਲ ਮੰਚਨ ਕੀਤਾ | ਇਸ ਮੌਕੇ ਡੀਨ ਸੱਭਿਆਚਾਰਕ ਮਾਮਲੇ ਤੇ ਯੁਵਾ ਭਲਾਈ ਖ਼ਾਲਸਾ ਕਾਲਜ ਅੰਮਿ੍ਤਸਰ ਡਾ: ਦਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ, ਖ਼ਾਲਸਾ ਕਾਲਜ ਅੰਮਿ੍ਤਸਰ ਦੇ ਹਿੰਦੀ ਵਿਭਾਗ ਦੇ ਮੁਖੀ ਡਾ: ਸੁਰਜੀਤ ਕੌਰ ਮੁੱਖ ਬੁਲਾਰ ਵਜੋਂ ਅਤੇ ਅੰਧਾ ਯੁੱਗ ਦੇ ਡਾਇਰੈਕਟਰ ਵਿਸ਼ਾਲ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪਿ੍ੰਸੀਪਲ ਡਾ: ਆਰ.ਕੇ ਤੁਲੀ ਨੇ ਮਹਿਮਾਨਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਤਜਰਬਿਆਂ ਤੇ ਹੁਨਰਾਂ ਬਾਰੇ ਗੱਲ ਕੀਤੀ | ਡਾ: ਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਨੌਜਵਾਨ ਦੇਸ਼ ਦਾ ਭਵਿੱਖ ਹਨ ਜੋ ਆਪਣੇ ਨਵੀਨਤਾਕਾਰੀ ਵਿਚਾਰਾਂ, ਉਤਸ਼ਾਹ ਅਤੇ ਪ੍ਰਤਿਭਾ ਰਾਹੀਂ ਸਮਾਜਿਕ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ | ਡਾ: ਸੁਰਜੀਤ ਕੌਰ ਨੇ ਆਡੀਓ-ਵਿਜ਼ੂਅਲ ਪੇਸ਼ਕਾਰੀ ਦਾ ਸੰਚਾਲਨ ਵੀ ਕੀਤਾ | ਸਮੀਖਿਆ 'ਤੇ ਚਰਚਾ ਕਰਦੇ ਹੋਏ ਪ੍ਰੋ: ਕੰਵਲਜੀਤ ਕੌਰ ਨੇ ਅਹੁਦੇ ਨੂੰ ਮਨੁੱਖਤਾ ਲਈ ਸ਼ਰਾਪ ਦੱਸਿਆ | 'ਅੰਧਾ ਯੁੱਗ' ਦੀ ਸ਼ਾਨਦਾਰ ਪੇਸ਼ਕਾਰੀ ਦੀ ਸਰੋਤਿਆਂ ਨੇ ਬਹੁਤ ਪ੍ਰਸੰਸਾ ਕੀਤੀ | ਪ੍ਰੋਫੈਸਰ ਪ੍ਰਵਧ ਗਰੋਵਰ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ | ਕਾਲਜ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਹਰਿੰਦਰ ਕੌਰ, ਪ੍ਰੋਫੈਸਰ ਸੁਬੀਰ ਰਗਬੋਤਰਾ, ਪ੍ਰੋਫੈਸਰ ਸ਼ਿਵਾਨੀ ਠਾਕੁਰ, ਪ੍ਰੋਫੈਸਰ ਮਨਜੀਤ ਕੁਮਾਰੀ, ਪ੍ਰੋਫੈਸਰ ਵੰਦਨਾ, ਪ੍ਰੋਫੈਸਰ ਰੇਣੂ ਸਲਾਰੀਆ, ਪ੍ਰੋਫੈਸਰ ਅਮਨਜੀਤ ਕੌਰ, ਪ੍ਰੋਫੈਸਰ ਰਮਨਜੀਤ ਕੌਰ, ਪ੍ਰੋਫੈਸਰ ਰੋਜ਼ੀ, ਪ੍ਰੋਫੈਸਰ ਮੀਨਾ ਕੁਮਾਰੀ, ਪ੍ਰੋਫੈਸਰ ਸਾਜਨ ਬੇਦੀ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਚੋਣ ਕਮਿਸ਼ਨ ਵਲੋਂ ਨਵਾਂ ਮਡਿਊਲ 2ook a 3all with 2LO ਸ਼ੁਰੂ ਕੀਤਾ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਬਾਬਾ ਸ੍ਰੀਚੰਦ ਕਾਲਜ ਫਾਰ ਵੁਮੈਨ ਗਾਹਲੜੀ ਦੀਆਂ 12 ਵਿਦਿਆਰਥਣਾਂ ਨੇ ਧਾਰਮਿਕ ਪ੍ਰੀਖਿਆ 'ਚੋਂ ਪ੍ਰਾਪਤ ਕੀਤੇ ਵਜ਼ੀਫੇ
Ad Position 24