01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਰਤ ਚੋਣ ਕਮਿਸ਼ਨ ਵਲੋਂ ਨਵਾਂ ਮਡਿਊਲ 2ook a 3all with 2LO ਸ਼ੁਰੂ ਕੀਤਾ-ਵਧੀਕ ਜ਼ਿਲ੍ਹਾ ਚੋਣ ਅਫ਼ਸਰ

Ad Position 21
No active advertisement
ਅਜੀਤ ਡੈਸਕ 23-02-2026
ਗੁਰਦਾਸਪੁਰ, 22 ਫਰਵਰੀ (ਅਸ਼ੋਕ ਸ਼ਰਮਾ)-ਵਧੀਕ ਡਿਪਟੀ ਕਮਿਸ਼ਨਰ- ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਕ ਨਵਾਂ ਮਡਿਊਲ 2ook a 3all with 2LO ਸ਼ੁਰੂ ਕੀਤਾ ਗਿਆ ਹੈ | ਇਸ ਸਹੂਲਤ ਰਾਹੀਂ ਆਮ ਨਾਗਰਿਕ ਵੋਟਰ ਸੂਚੀ ਨਾਲ ਸਬੰਧਿਤ ਆਪਣੇ ਮਸਲਿਆਂ ਦਾ ਹੱਲ ਸਿੱਧੇ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਪਾਸੋਂ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੋਟਰ 539N5T ਮੋਬਾਈਲ ਐਪ ਜਾਂ ਵੋਟਰ ਪੋਰਟਲ (https://voters.eci.gov.in) 'ਤੇ ਲਾਗਿਨ ਕਰਕੇ 2ook a 3all with 2LO ਵਿਕਲਪ ਰਾਹੀਂ ਕਾਲ ਬੁੱਕ ਕਰੇਗਾ ਤਾਂ ਸਬੰਧਤ ਬੀ.ਐਲ.ਓ ਤੇ ਬਿਨੈਕਾਰ ਦੋਵਾਂ ਨੂੰ ਇਕ ਟੈਕਸਟ ਮੈਸੇਜ ਪ੍ਰਾਪਤ ਹੋਵੇਗਾ | ਇਸ ਤੋਂ ਬਾਅਦ ਬੀ.ਐਲ.ਓ ਬਿਨੈਕਾਰ ਨੂੰ ਫ਼ੋਨ ਕਰਕੇ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਤੇ ਇਸ ਸਬੰਧੀ ਪੁਸ਼ਟੀ ਦਾ ਮੈਸੇਜ ਸਬੰਧਤ ਬਿਨੈਕਾਰ ਨੂੰ ਪ੍ਰਾਪਤ ਹੋ ਜਾਵੇਗਾ | ਗੁਰਸਿਮਰਨ ਸਿੰਘ ਢਿੱਲੋਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੇ ਇਸ ਨਵੇਂ ਮਡਿਊਲ ਦਾ ਵੱਧ ਤੋਂ ਵੱਧ ਉਪਯੋਗ ਕਰਨ | ਇਸ ਤੋਂ ਇਲਾਵਾ ਉਨ੍ਹਾਂ ਸਾਰਿਆਂ ਨੂੰ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਫਾਲੋ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਉਹ ਕਮਿਸ਼ਨ ਵਲੋਂ ਜਾਰੀ ਨਵੀਆਂ ਹਦਾਇਤਾਂ, ਦਿਸ਼ਾ-ਨਿਰਦੇਸ਼ਾਂ ਅਤੇ ਗਤੀਵਿਧੀਆਂ ਤੋਂ ਅੱਪਡੇਟ ਰਹਿ ਸਕਣ | ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 'ਤੇ ਸੰਪਰਕ ਕਰਕੇ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ, ਵੋਟਿੰਗ ਪ੍ਰਕਿਰਿਆ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 21ਵੇਂ ਸਾਲਾਨਾ ਅਥਲੈਟਿਕ ਮੀਟ ਫੈਸਟ ਦਾ ਆਯੋਜਨ ਅਗਲੀ ਖ਼ਬਰ ਐਸ.ਐਸ.ਐਮ. ਕਾਲਜ ਵਿਖੇ ਨਾਟਕ 'ਅੰਧਾ ਯੁੱਗ' ਦਾ ਸਫ਼ਲ ਮੰਚਨ
Ad Position 24