01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 21ਵੇਂ ਸਾਲਾਨਾ ਅਥਲੈਟਿਕ ਮੀਟ ਫੈਸਟ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 23-02-2026
ਗੁਰਦਾਸਪੁਰ, 22 ਫਰਵਰੀ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ 21ਵੇਂ ਸਾਲਾਨਾ ਐਥਲੈਟਿਕ ਮੀਟ-ਕਮ-ਸਪੋਰਟਸ ਫੈਸਟ 2026 ਸਮਾਗਮ ਵਾਈਸ-ਚਾਂਸਲਰ ਡਾ: ਐਸ. ਕੇ ਮਿਸ਼ਰਾ ਦੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਆਯੋਜਿਤ ਕੀਤਾ ਗਿਆ | ਅਥਲੈਟਿਕ ਮੀਟ ਦਾ ਰਸਮੀ ਉਦਘਾਟਨ ਸਾਬਕਾ ਓਲੰਪੀਅਨ ਤੇ ਪ੍ਰਸਿੱਧ ਭਾਰਤੀ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਦੁਆਰਾ ਕੀਤਾ | ਉਸ ਨੇ ਆਪਣੇ ਪ੍ਰੇਰਨਾਦਾਇਕ ਖੇਡ ਅਨੁਭਵ ਸਾਂਝੇ ਕੀਤੇ ਤੇ ਵਿਦਿਆਰਥੀਆਂ ਨੂੰ ਸਮਰਪਣ, ਅਨੁਸ਼ਾਸਨ ਅਤੇ ਨਿਰੰਤਰ ਯਤਨ ਨਾਲ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਗਾਇਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ, ਜਿਸ ਨੇ ਪੂਰੇ ਮਾਹੌਲ 'ਚ ਦੇਸ਼ ਭਗਤੀ ਤੇ ਪ੍ਰੇਰਨਾ ਭਰ ਦਿੱਤੀ | ਇਸ ਮੌਕੇ ਵਾਈਸ-ਚਾਂਸਲਰ ਡਾ: ਐਸ. ਕੇ ਮਿਸ਼ਰਾ ਨੇ ਸੰਬੋਧਨ ਵਿਚ ਵਿਦਿਆਰਥੀਆਂ ਦੇ ਸੰਪੂਰਨ ਸ਼ਖ਼ਸੀਅਤ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਸੰਤੁਲਿਤ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਮਜ਼ਬੂਤ ਸਮਾਜਿਕ ਸੰਦੇਸ਼ ਦਿੰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਨੁਕਸਾਨਦੇਹ ਪ੍ਰਭਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਤੇ ਸਿਹਤਮੰਦ ਜੀਵਨ ਸ਼ੈਲੀ ਤੇ ਅਨੁਸ਼ਾਸਨ ਨੂੰ ਸਫ਼ਲਤਾ ਦੀ ਕੁੰਜੀ ਦੱਸਿਆ | ਇਸ ਮੌਕੇ ਰਜਿਸਟਰਾਰ ਡਾ: ਅਜੇ ਕੁਮਾਰ, ਡੀਨ ਵਿਦਿਆਰਥੀ ਭਲਾਈ ਗੁਰਪਦਮ ਸਿੰਘ, ਸੁਖਵਿੰਦਰ ਬੀਰ ਸਿੰਘ, ਮੈਡਮ ਜਸਪ੍ਰੀਤ ਕੌਰ, ਪ੍ਰੀਤਪਾਲ ਸਿੰਘ (ਡੀ.ਪੀ.ਈ) ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਚੋਣ ਕਮਿਸ਼ਨ ਵਲੋਂ ਨਵਾਂ ਮਡਿਊਲ 2ook a 3all with 2LO ਸ਼ੁਰੂ ਕੀਤਾ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਭਾਰਤ ਚੋਣ ਕਮਿਸ਼ਨ ਵਲੋਂ ਨਵਾਂ ਮਡਿਊਲ 2ook a 3all with 2LO ਸ਼ੁਰੂ ਕੀਤਾ-ਵਧੀਕ ਜ਼ਿਲ੍ਹਾ ਚੋਣ ਅਫ਼ਸਰ
Ad Position 24