27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ ਮਨਾਇਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ'

Ad Position 21
No active advertisement
ਅਜੀਤ ਡੈਸਕ 24-02-2026
ਘੁਮਾਣ, 23 ਫਰਵਰੀ (ਬੰਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਚਲਾਈ ਜਾ ਰਹੀ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਵਿਖੇ ਪਿ੍ੰਸੀਪਲ ਡਾਕਟਰ ਵੀ.ਕੇ. ਸਿੰਘ ਦੀ ਰਹਿਨੁਮਾਈ ਹੇਠ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਹਰਜੀਤ ਸਿੰਘ ਸਹਾਇਕ ਪ੍ਰੋਫ਼ੈਸਰ ਪੰਜਾਬੀ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਹੁਸ਼ਿਆਰਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ, ਪੰਜਾਬੀ ਭਾਸ਼ਾ 'ਤੇ ਅਧਾਰਿਤ ਪ੍ਰਾਪਤ ਹੋਣ ਵਾਲੇ ਰੁਜ਼ਗਾਰਾਂ 'ਤੇ ਵਿਚਾਰ ਚਰਚਾ ਕਰਦੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਉਪਰੰਤ ਪਿ੍ੰਸੀਪਲ ਵੀ.ਕੇ. ਸਿੰਘ ਨੇ ਆਏ ਮਹਿਮਾਨਾਂ ਨੂੰ 'ਜੀ ਆਇਆ' ਆਖਿਆ ਅਤੇ 'ਪੰਜਾਬੀ ਮਾਂ ਬੋਲੀ' ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਕੌਮਾਂਤਰੀ ਮਾਂ ਬੋਲੀ ਦੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਇਸ ਦੇ ਨਾਲ ਹੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵਿਤਾ ਉਚਾਰਨ ਭਾਸ਼ਣ ਅਤੇ ਸੁੰਦਰ ਹੱਥ ਲਿਖਤ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜੱਜ ਦੀ ਭੂਮਿਕਾ ਡਾ. ਸੁਖਵਿੰਦਰ ਕੌਰ, ਪ੍ਰੋਫ਼ਸਰ ਸੰਦੀਪ ਕੌਰ, ਪ੍ਰੋ. ਮਨਦੀਪ ਕੌਰ ਤੇ ਡਾ. ਹਰਦਵਿੰਦਰ ਸਿੰਘ ਦੁਆਰਾ ਨਿਭਾਈ ਗਈ | ਕਵਿਤਾ ਉਚਾਰਨ ਮੁਕਾਬਲੇ ਵਿਚ ਜੀਨਤਪ੍ਰਤਾਪ ਕੌਰ ਬੀ.ਕਾਮ. ਨੇ ਪਹਿਲਾ, ਨਵਜੋਤ ਕੌਰ ਬੀ.ਏ. ਨੇ ਦੂਜਾ, ਅਨੀਤਾ ਤੇ ਨਵਨੀਤ ਕੌਰ ਨੇ ਤੀਸਰਾ, ਭਾਸ਼ਣ ਮੁਕਾਬਲੇ ਵਿਚ ਰਾਜਵੀਰ ਕੌਰ ਬੀ. ਕਾਮ ਪਹਿਲੇ, ਹਰਮਨਜੀਤ ਕੌਰ ਬੀ.ਏ. ਦੂਸਰੇ ਅਤੇ ਬਲੈਸੀ ਤੀਜੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਸੁੰਦਰ ਹੱਥ ਲਿਖਤ ਵਿਚ ਮਨਪ੍ਰੀਤ ਸਿੰਘ ਬੀ.ਏ. ਨੇ ਪਹਿਲਾ, ਸੁਨੇਹਾ ਬੀ.ਐੱਸ.ਸੀ. ਮੈਡੀਕਲ ਨੇ ਦੂਸਰਾ ਅਤੇ ਗੁਰਮੀਤ ਕੌਰ ਤੇ ਅਨੀਤਾ ਬੀ.ਏ. ਕਲਾਸ ਨੇ ਤੀਸਰਾ ਸਥਾਨ ਹਾਸਿਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਦੁਆਰਾ ਸਰਟੀਫਿਕੇਟ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅੰਤ ਵਿਚ ਆਏ ਹੋਏ ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਨੂੰ ਪਿ੍ੰਸੀਪਲ ਅਤੇ ਪੰਜਾਬੀ ਵਿਭਾਗ ਦੁਆਰਾ ਯਾਦਗਰੀ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਸੰਦੀਪ ਕੌਰ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਰਵਨੀਤ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਗੁਰਨੀਰ ਕੌਰ, ਪ੍ਰੋ. ਕਿਰਨਪ੍ਰੀਤ ਕੌਰ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਜਨਰਲ ਅੱਖਾਂ ਦਾ ਮੁਫ਼ਤ ਕੈਂਪ 3 ਨੂੰ - ਡਾ. ਰੰਧਾਵਾ ਅਗਲੀ ਖ਼ਬਰ ਬਿਜਲੀ ਬੰਦ ਰਹੇਗੀ
Ad Position 24