27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਰਕਾਰੀ ਸਕੂਲ ਫੈਜ਼ਉਲ੍ਹਾ ਚੱਕ 'ਚ ਕੈਰੀਅਰ ਤੇ ਗਾਈਡੈਂਸ ਸੈਮੀਨਾਰ ਲਗਾਇਆ

Ad Position 21
No active advertisement
ਅਜੀਤ ਡੈਸਕ 24-02-2026
ਡੇਹਰੀਵਾਲ ਦਰੋਗਾ, 23 ਫਰਵਰੀ (ਹਰਦੀਪ ਸਿੰਘ ਸੰਧੂ)-ਸਰਕਾਰੀ ਸਕੂਲ ਫੈਜਉਲ੍ਹਾ ਚੱਕ ਵਿਚ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੇ ਉਦੇਸ਼ ਨਾਲ 'ਕੈਰੀਅਰ ਅਤੇ ਗਾਈਡੈਂਸ ਸੈਮੀਨਾਰ' ਕਰਵਾਇਆ ਗਿਆ | ਸੈਮੀਨਾਰ ਦੌਰਾਨ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਤੋਂ ਮਕੈਨੀਕਲ ਵਿਭਾਗ ਦੇ ਮੁਖੀ ਹਰਜਿੰਦਰਪਾਲ ਸਿੰਘ, ਸੀਨੀਅਰ ਲੈਕਚਰਾਰ ਅਤੀਸ਼ ਕੁਮਾਰ ਤੇ ਲੈਕਚਰਾਰ ਗੁਲਜਾਰ ਵਲੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੇ ਤਕਨੀਕੀ ਕੋਰਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਪੋਲੀਟੈਕਨੀਕ ਕਾਲਜ ਵਿਚ ਦਾਖ਼ਲੇ ਸੰਬੰਧੀ ਪ੍ਰਕਿਰਿਆ, ਯੋਗਤਾ ਤੇ ਕੋਰਸਾਂ ਬਾਰੇ ਸਮਝਾਇਆ ਗਿਆ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪੋਲੀਟੈਕਨਿਕ ਕਾਲਜਾਂ ਵਿਚ ਤਕਨੀਕੀ ਸਿੱਖਿਆ ਹਾਸਲ ਕਰਕੇ ਉਹ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰ ਸਕਦੇ ਹਨ | ਵਿਦਿਆਰਥੀਆਂ ਨੂੰ ਦਾਖ਼ਲਾ ਪ੍ਰਕਿਰਿਆ, ਵੱਖ-ਵੱਖ ਡਿਪਲੋਮਾ ਕੋਰਸਾਂ, ਸਕਾਲਰਸ਼ਿਪ ਯੋਜਨਾਵਾਂ ਤੇ ਭਵਿੱਖੀ ਰੁਜ਼ਗਾਰ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਮੌਕੇ ਮੁੱਖ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿੰਦੇ ਹਨ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ | ਸੈਮੀਨਾਰ ਵਿਚ ਬਲਦੇਵ ਰਾਜ, ਸੁਖਵਿੰਦਰ ਸਿੰਘ, ਰਮਨ ਕੁਮਾਰ, ਜਸਬੀਰ ਕੌਰ, ਉਂਕਾਰ ਸਿੰਘ, ਚਨਪ੍ਰੀਤ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਜਗਜੀਤ ਕੁਮਾਰ ਅਤੇ ਬਲਜੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ | ਵਿਦਿਆਰਥੀਆਂ ਵਿਚ ਗੁਰਲੀਨ ਕੌਰ, ਬਸੰਤ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਨੇ ਸੈਮੀਨਾਰ 'ਚ ਵਿਸ਼ੇਸ਼ ਰੁਚੀ ਦਿਖਾਈ |
Ad Position 22
No active advertisement
ਪਿਛਲੀ ਖ਼ਬਰ ਸ਼ਿਵ ਜਾਗਰਣ ਕਮੇਟੀ ਬਰਿਆਰ ਵਲੋਂ ਮਹਾਂਮਾਈ ਦਾ ਜਾਗਰਨ ਕਰਵਾਇਆ ਅਗਲੀ ਖ਼ਬਰ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਜਨਰਲ ਅੱਖਾਂ ਦਾ ਮੁਫ਼ਤ ਕੈਂਪ 3 ਨੂੰ - ਡਾ. ਰੰਧਾਵਾ
Ad Position 24