ਗੁਰਦਾਸਪੁਰ, 23 ਫਰਵਰੀ (ਚੱਕਰਾਜਾ)-ਸ਼ਿਵ ਜਾਗਰਨ ਕਮੇਟੀ ਬਰਿਆਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਅੰਦਰ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਗਿਆ | ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਪ੍ਰਭਪ੍ਰੀਤ ਸਿੰਘ ਬਾਜਵਾ ਤੇ ਮੈਂਬਰ ਪੰਚਾਇਤ ਵਲੋਂ ਰਿਬਨ ਕੱਟ ਕੇ ਕੀਤਾ | ਜਾਗਰਨ ਮੌਕੇ ਗੁਰਦਾਸਪੁਰ ਦੀ ਮਸ਼ਹੂਰ ਜਾਗਰਨ ਟੀਮ ਵਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ | ਜਾਗਰਨ ਤੋਂ ਪਹਿਲਾਂ ਦੁਪਹਿਰ ਸਮੇਂ ਅਤੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਸ਼ਿਵ ਪਾਰਵਤੀ ਦੇ ਵਿਆਹ ਦੀ ਝਾਕੀ ਪੇਸ਼ ਕੀਤੀ ਗਈ | ਇਸ ਮੌਕੇ ਕਮੇਟੀ ਮੈਂਬਰ ਵੀਰੂ ਬਰਿਆਰ, ਗੁਰਪ੍ਰੀਤ ਸਿੰਘ ਗੋਪੀ, ਸ਼ੁਭਮ ਕੁਮਾਰ, ਰਣਦੀਪ ਸਿੰਘ, ਕਮਲਜੀਤ ਸਿੰਘ, ਚਰਨਜੀਤ ਸਿੰਘ, ਪ੍ਰੀਤ, ਸਤਪਾਲ, ਸਤਬੀਰ ਸਿੰਘ ਸੱਤਾ, ਮੈਂਬਰ ਪੰਚਾਇਤ ਮਨਦੀਪ ਸਿੰਘ ਬੈਂਸ ਤੇ ਹਰਜੀਤ ਸਿੰਘ, ਪ੍ਰਧਾਨ ਪੂਰਨ ਚੰਦ ਕਾਲਾ, ਅਸ਼ਵਨੀ ਕੁਮਾਰ, ਸੁਰਿੰਦਰ ਕੁਮਾਰ ਕਰਿਆਨਾ ਸਟੋਰ, ਟਿੰਕੂ, ਸੋਨੰੂ ਡੇਅਰੀ ਅਤੇ ਹੋਰ ਮੈਂਬਰ ਹਾਜ਼ਰ ਸਨ |